ਕਾਂਗਰਸੀ ਮੰਤਰੀਆਂ ਨੂੰ ਰਾਸ ਨਹੀਂ ਆ ਰਹੀ ਬਾਦਲਾਂ ਤੇ ਮਜੀਠੀਆ ਲਈ ਕੈਪਟਨ ਦੀ ਹਮਦਰਦੀ

capt amrinder singh on majithia and sukhbir

ਬਾਦਲ ਤੇ ਮਜੀਠੀਆ ਪਰਿਵਾਰ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਮਦਰਦੀ ਕਾਂਗਰਸੀ ਮੰਤਰੀਆਂ ਨੂੰ ਰਾਸ ਨਹੀਂ ਆ ਰਹੀ। ਇਸ ਗੱਲ ਦਾ ਖੁਲਾਸਾ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਸ਼ਰੇਆਮ ਹੋਇਆ। ਆਪਣੇ ਹੀ ਮੰਤਰੀਆਂ ਦੇ ਰੋਹ ਨੂੰ ਵੇਖ ਕੈਪਟਨ ਹੈਰਾਨ ਵੀ ਹੋਏ ਪਰ ਚੁੱਪਚਾਪ ਬੈਠੇ ਰਹੇ।

ਦਰਅਸਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਤੇ ਬੀਜੇਪੀ ਦੇ ਵਿਧਾਇਕਾਂ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ। ਇਸ ਮੌਕੇ ਮਜੀਠੀਆ ਤੇ ਸਿੱਧੂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਇਸ ਦੌਰਾਨ ਕਾਂਗਰਸੀ ਵਿਧਾਇਕ ਆਪਣੀ ਹੀ ਸਰਕਾਰ ਉੱਤੇ ਵਰ੍ਹਦੇ ਨਜ਼ਰ ਆਏ।

fight between navjot singh and bikram majithia

ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਸਾਡੀ ਆਪਣੀ ਸਰਕਾਰ ਦੀ ਹੀ ਨਾਕਾਮੀ ਹੈ ਜੋ ਮਜੀਠੀਆ ਵਰਗੇ ‘ਨਸ਼ਾ ਤਸਕਰ’ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਹੀ ਮਜੀਠੀਆ ਖਿਲਾਫ਼ ਨਰਮੀ ਵਰਤ ਰਹੀ ਹੈ ਜਦੋਂਕਿ ਅਕਾਲੀ ਮੰਤਰੀ ਵਿਰੁਧ ਕਈ ਕਿਸਮ ਦੇ ਦੋਸ਼ ਲੱਗਦੇ ਹਨ। ਇਸ ਮੌਕੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮਜੀਠੀਆ ਦੇ ਸਾਥ ਦਿੰਦਿਆਂ ਆਪਣੀ ਸਰਕਾਰ ਨੂੰ ਹੀ ਕੋਸਦੇ ਸੁਣੇ ਗਏ। ਰਾਣਾ ਗੁਰਜੀਤ ਸਿੰਘ ਨੇ ਵੀ ਆਪਣੀ ਸਰਕਾਰ ਉਪਰ ਗਿਲਾ ਕੀਤਾ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਸਪੀਕਰ ਕੋਲ ਰੋਸ ਪ੍ਰਗਟਾਇਆ।

ਉਧਰ, ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਮੰਤਰੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਲਾਏ ਜਾਂਦੇ ਉਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਰਲੇ ਹੋਏ ਹਨ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਰ੍ਹੇਆਮ ਕਿਹਾ ਕਿ ਸਾਡੀ (ਕੈਪਟਨ) ਸਰਕਾਰ ਹੀ ਨਿਕੰਮੀ ਹੈ ਤਾਹੀਓਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਰਗੇ ਖੁੱਲ੍ਹੇ ਘੁੰਮ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਮੰਤਰੀ ਤੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਕਾਫ਼ੀ ਲੋਹੇ-ਲਾਖੇ ਨਜ਼ਰ ਆਏ ਕਿ ਬਾਦਲ ਪਰਿਵਾਰ ਤੇ ਮਜੀਠੀਆ ਉਪਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਮਾਨ ਨੇ ਕਿਹਾ ਕਿ ਜੇ ਕੈਪਟਨ ਬਾਦਲਾਂ ਨਾਲ ਮਿਲੇ ਨਾ ਹੁੰਦੇ ਤਾਂ ਮੁੱਖ ਮੰਤਰੀ ਮੂੰਹ ਸੁੱਟ ਕੇ ਬੈਠਣ ਦੀ ਥਾਂ ਗਰਜ ਕੇ ਜਵਾਬ ਦਿੰਦੇ।

Source:AbpSanjha