ਚੋਣ ਕਮਿਸ਼ਨ ਕੋਲ ਅਕਾਲੀਆਂ ਦੀ ਸ਼ਿਕਾਇਤ ਲੈਕੇ ਪਹੁੰਚੇ ਸੁਨੀਲ ਜਾਖੜ ਅਤੇ ਹੋਰ ਕਾਂਗਰਸੀ ਲੀਡਰ

sunil jakhar with congress leaders

ਕਾਂਗਰਸ ਲੀਡਰ ਬਹਿਬਲ ਕਲਾਂ ਤੇ ਬੇਅਦਬੀ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀ ਇਕ ਸ਼ਿਕਾਇਤ ਦੇ ਸਬੰਧ ਵਿੱਚ ਪਹੁੰਚੇ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕਈ ਹੋਰ ਕਾਂਗਰਸੀ ਲੀਡਰ ਅਕਾਲੀਆਂ ਦੇ ਖਿਲਾਫ ਆਪਣੀ ਸ਼ਿਕਾਇਤ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚੇ ।

ਇਹ ਵੀ ਪੜ੍ਹੋ : ਕਾਂਗਰਸ ਪੰਜਾਬ ਵਿੱਚ ਅੱਜ ਐਲਾਨ ਸਕਦੀ ਹੈ ਤਿੰਨ ਹੋਰ ਉਮੀਦਵਾਰ

ਬਹਿਬਲ ਕਲਾਂ ਤੇ ਬੇਅਦਬੀ ਮਾਮਲੇ ਦੀ ਜਾਂਚ ਚਲ ਰਹੀ ਹੈ। ਅਕਾਲੀ ਲੀਡਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਕੁੰਵਰ ਅਜੇ ਪ੍ਰਤਾਪ ਸਿੰਘ ਦੇ ਖਿਲਾਫ ਦਿੱਤੀ ਸ਼ਿਕਾਇਤ ਦੇ ਸੰਬੰਧ ਪਹੁੰਚੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਾਂਗਰਸ ਵਫਦ ਵੱਲੋਂ ਚੋਣ ਕਮਿਸ਼ਨ ਨੂੰ ਅਕਾਲੀਆਂ ਦੇ ਖਿਲਾਫ ਇਕ ਸ਼ਿਕਾਇਤ ਦਿੱਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਲੀਡਰ ਆਉਣ ਵਾਲੀਆਂ ਲੋਕ ਸਭ ਦੀਆਂ ਚੋਣਾਂ ਕਰਕੇ ਝੂਠੀਆਂ ਸ਼ਿਕਾਇਤਾਂ ਦੇ ਰਹੇ ਹਨ ਅਤੇ ਬਹਿਬਲ ਕਲਾਂ ਵਿੱਚ ਹੋਏ ਬੇਅਦਬੀ ਮਾਮਲੇ ਦੀ ਚਲ ਰਹੀ ਜਾਂਚ ਵਿੱਚ ਅੜਚਣਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਸ਼ਿਕਾਇਤ ਆਈ ਜੀ ਕੁੰਵਰ ਅਜੇ ਪ੍ਰਤਾਪ ਸਿੰਘ ਦੇ ਖਿਲਾਫ ਦਿੱਤੀ ਹੈ ਉਹ ਝੂਠੀ ਅਤੇ ਬੇਬੁਨਿਆਦ ਹੈ।