ਚੰਡੀਗੜ੍ਹ ‘ਚ ਲੱਗਿਆ ਵੀਕੈਂਡ ਲੌਕਡਾਊਨ, ਵੇਖੋ ਪ੍ਰਸਾਸ਼ਨ ਦੇ ਕੀਤੇ ਪ੍ਰਬੰਧ

Weekend Lockdown in Chandigarh

ਦੂਜੀ ਲਹਿਰ ਦੇ ਵਧ ਰਹੇ ਪ੍ਰਭਾਅ ਨੂੰ ਵੇਖਦਿਆਂ ਬੀਤੇ ਦਿਨੀਂ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਦਾ ਲੌਕਡਾਊਨ ਦਾ ਐਲਾਨ ਕੀਤਾ।

ਲੌਕਡਾਊਨ ਦੇ ਪਹਿਲੇ ਦਿਨ ਯਾਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਬੱਸ ਅੱਡੇ ਦਾ ਹਾਲ ਦੱਸਦੇ ਹਾਂ।

ਬੱਸ ਸਟੈਂਡ ਦੇ ਕਿਸੇ ਵੀ ਐਂਟਰੀ ਪੁਆਇੰਟ ‘ਤੇ ਕਿਸੇ ਵੀ ਯਾਤਰੀ ਦੇ ਸਕ੍ਰੀਨਿੰਗ ਨਹੀਂਂ ਕੀਤੀ ਜਾ ਰਹੀ। ਜਦਕਿ ਪ੍ਰਸ਼ਾਸਨ ਦੀਆਂ ਸਾਫ਼ ਹਦਾਇਤਾਂ ਹਨ ਕੀ ਆਉਣ ਵਾਲੇ ਹਰ ਇੱਕ ਯਾਤਰੀ ਦੀ ਸਕ੍ਰੀਨਿੰਗ ਕੀਤੀ ਜਾਵੇ।

ਇਸੇ ਤਰ੍ਹਾਂ ਬੱਸਾਂ ਵਿੱਚ ਵੀ ਫ਼ਾਸਲਾ ਰੱਖਦੇ ਹੋਏ 50 ਪ੍ਰਤੀਸ਼ਤ ਸਵਾਰੀਆਂ ਬਿਠਾਉਣ ਦੀ ਹਿਦਾਇਤ ਦਿੱਤੀ ਗਈ ਸੀ। ਪਰ ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਪ੍ਰਈਵੇਟ ਦਫ਼ਤਰ ਬੰਦ ਹਨ ਅਤੇ ਸਰਕਾਰੀ ਦਫ਼ਤਰਾਂ ‘ਚ 50% ਕਰਮੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ