High Security Number Plates News: ਵਾਹਨ ਤੇ ਉੱਚ ਸੁਰੱਖਿਆ ਨੰਬਰ ਪਲੇਟ ਨਾ ਹੋਣ ‘ਤੇ ਕੱਟਿਆ ਜਾਵੇਗਾ ਮੋਟਾ ਚਲਾਨ

vehicles-without-high-security-number-plates-to-be-challaned-in-punjab

High Security Number Plates News: ਪੰਜਾਬ ਸਰਕਾਰ ਨੇ ਵਹੀਕਲ ਐਕਟ ਵਿਚ ਸੋਧ ਕਰਦੇ ਹੋਏ ਜੁਰਮਾਨਾ ਵਿਚ ਵੀ ਵਾਧਾ ਕੀਤਾ ਹੈ। ਜੇਕਰ ਤੁਸੀ ਇਕ ਅਕਤੂਬਰ ਤੋਂ 2 ਪਹੀਏ ਅਤੇ ਚਾਰ ਪਹੀਏ ਉਤੇ ਹਾਈ ਸਕਉਰਿਟੀ ਨੰਬਰ ਪਲੇਟ ਨਾ ਲਗਾਈ ਉਸ ਨੂੰ 2000 ਤੱਕ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।ਜੇਕਰ ਦੂਜੀ ਵਾਰ ਚਲਾਨ ਹੋਇਆ ਤਾਂ 3000 ਰੁਪਏ ਜੁਰਮਾਨਾ ਕੀਤਾ ਜਾਵੇਗਾ।ਪੰਜਾਬ ਸਰਕਾਰ ਦੇ ਟਰਾਸਪੋਰਟ ਵਿਭਾਗ ਨੇ ਮੋਟਰ ਵਹੀਕਲ ਐਕਟ ਵਿਚ ਸੋਧ ਕੀਤੀ ਹੈ।

ਇਹ ਵੀ ਪੜ੍ਹੋ: Chandigarh Sex Racket News: ਬੁੜੈਲ ਦੇ ਹੋਟਲ ਵਿੱਚ ਚੱਲ ਰਹੇ ਦੇਹ ਵਾਪਾਰ ਧੰਦੇ ਤੇ ਚੰਡੀਗੜ੍ਹ ਪੁਲਿਸ ਨੇ ਮਾਰਿਆ ਛਾਪਾ, 3 ਕੁੜੀਆਂ ਨੂੰ ਲਿਆ ਹਿਰਾਸਤ ਵਿੱਚ

ਹੁਣ ਇਸ ਐਕਟ ਤਹਿਤ 1 ਅਕਤੂਬਰ ਤੋਂ ਦੋ ਪਾਹੀਏ ਅਤੇ 4 ਪਹੀਏ ਵਾਹਨ ਨੂੰ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣੀ ਲਾਜਮੀ ਕਰ ਦਿੱਤੀ ਹੈ ਜੇਕਰ ਇਹ ਨੰਬਰ ਪਲੇਟ ਨਾ ਲੱਗੀ ਹੋਈ ਤਾਂ ਤੁਹਾਨੂੰ ਮੋਟਾ ਜੁਰਮਾਨਾ ਹੋ ਸਕਦਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਪ੍ਰਿਆਂਕ ਭਾਰਤੀ ਨੇ ਅੱਜ ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਡਿਪੂ ਨੰਬਰ 2 ਵਿਖੇ ਗੱਡੀਆਂ ’ਤੇ ਉਚ ਸੁਰੱਖਿਆ ਨੰਬਰ ਪਲੇਟਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੀ ਕੰਪਨੀ ਵੱਲੋਂ ਦੇਸ਼ ਦੇ ਹਰੇਕ ਸੂਬੇ ਵਿੱਚ ਉੱਚ ਸੁਰੱਖਿਆ ਨੰਬਰ ਪਲੇਟਾਂ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਉੱਚ ਸੁਰੱਖਿਆ ਨੰਬਰ ਪਲੇਟ ’ਤੇ ਇੱਕ ਵਿਲੱਖਣ ਕੋਡ ਹੋਵੇਗਾ ਅਤੇ ਲੋਗੋ ਨੰਬਰ ਅਤੇ ਹੌਲਮਾਰਕ ਲੱਗਾ ਹੋਵੇਗਾ। ਇਸ ਨੰਬਰ ਪਲੇਟ ’ਤੇ ਇੰਡੀਆ ਸ਼ਬਦ ਲਿਖਿਆ ਹੋਵੇਗਾ ਅਤੇ ਇਹ ਪਲੇਟ ਵਾਹਨ ਤੋਂ ਹਟਾਈ ਨਹੀਂ ਜਾ ਸਕੇਗੀ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ