Shiromani Akali Dal: ਸੁਖਦੇਵ ਢੀਂਡਸਾ ਨੂੰ ਮਿਲਿਆ ਰਵੀਇੰਦਰ ਦਾ ਸਾਥ, ਬਾਦਲ ਖ਼ਿਲਾਫ਼ ਖੋਲ੍ਹਣਗੇ ਮੋਰਚਾ

sukhdev-dhindsa-to-raise-flag-against-badals
Shiromani Akali Dal: ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਸਿਆਸੀ ਹੱਲ਼ਚਲ ਤੇਜ਼ ਹੋ ਗਈ ਹੈ। ਢੀਂਡਸਾ ਨੇ ਐਲਾਨ ਕੀਤਾ ਹੈ ਕਿ ਹਮਖਿਆਲੀ ਧਿਰਾਂ ਨਾਲ ਮਿਲ ਕੇ ਤੀਜਾ ਮੋਰਚਾ ਉਸਾਰਿਆ ਜਾਵੇਗਾ। ਇਸ ਦੀ ਪਹਿਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਢੀਂਡਸਾ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਰਵੀਇੰਦਰ ਸਿੰਘ ਨੇ ਕਿਹਾ ਕਿ ਹਮਖਿਆਲੀ ਪਾਰਟੀਆਂ ਦੇ ਸਹਿਯੋਗ ਨਾਲ ਬਾਦਲਾਂ ਤੋਂ ਸਿੱਖ ਕੌਮ ਦੇ ਮੁਕੱਦਸ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਜ਼ਾਦ ਕਰਵਾਉਣ ਉਪਰੰਤ ਸਿੱਖ ਕੌਮ ਨੂੰ ਸਮਰਪਿਤ ਕੀਤੇ ਜਾਣਗੇ। ਰਵੀਇੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 1978 ਤੋਂ ਪਾਰਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਜੋ ਹੁਣ ਤੱਕ ਜਾਰੀ ਹੈ।

ਇਹ ਵੀ ਪੜ੍ਹੋ: Punjab News: Chandigarh News: Coronavirus ਨੇ ਬਦਲੇ ਸਾਰੇ ਮਿਜ਼ਾਜ਼, ਪਾਸਪੋਰਟ ਬਣਾਉਣ ਦੇ ਢੰਗ ਵਿੱਚ ਆਈ ਤਬਦੀਲੀ

ਉਨ੍ਹਾਂ ਕਿਹਾ ਕਿ ਬਾਦਲ ਵਰਗੇ ਮਸੰਦਾਂ ਪਾਸੋਂ ਗੁਰੂ ਘਰ ਤੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਮੁਕਤ ਕਰਵਾਉਣੀ ਜ਼ਰੂਰੀ ਹੈ, ਜਿਨ੍ਹਾਂ ਇਸ ਨੂੰ ਘੱਪਲਿਆਂ ਦਾ ਸਥਾਨ ਬਣਾ ਦਿੱਤਾ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਰ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਸਾਂਝਾ ਮਹਾਜ ਬਣਾਇਆ ਜਾਵੇਗਾ ਤੇ ਸਮੂਹ ਬਾਦਲ ਵਿਰੋਧੀਆਂ ਨੂੰ ਨਾਲ ਲੈ ਕੇ ਸਿੱਖ ਮਸਲਿਆਂ ਲਈ ਘੋਲ ਕੀਤਾ ਜਾਵੇਗਾ।

ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਗੁਰਧਾਮ ਵੀ ਨਹੀ ਬਖਸ਼ੇ ਸਗੋ ਦੋਹਾਂ ਹੱਥਾਂ ਨਾਲ ਲੁੱਟ ਕੀਤੀ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਦਲ ਸਰਕਰ ਸਮੇਂ ਹੋਈ, ਦੋ ਸਿੱਖ ਨੌਜੁਆਨ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਪਰ ਬਾਦਲਾਂ ਇਨਸਾਫ ਦੀ ਥਾਂ ਵੋਟਾਂ ਖਾਤਰ ਰਾਮ ਰਹੀਮ ਅੱਗੇ ਗੋਡੇ ਟੇਕਦਿਆਂ, ਉਸ ਨੂੰ ਬਿਨਾ ਪੇਸ਼ੀ ਦੇ, ਜਥੇਦਾਰਾਂ ਤੋਂ ਮਾਫੀ ਦਵਾਈ ਗਈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ