Farmer Ordinance Protest News: ਸ਼੍ਰੋਮਣੀ ਅਕਾਲੀ ਦਲ ਭਾਜਪਾ ‘ਚ ਆਈ ਦਰਾਰ, ਆਰਡੀਨੈਂਸਾਂ ਦੇ ਵਿਰੁੱਧ ਪਾਈ ਪਾਰਲੀਮੈਂਟ ਵਿੱਚ ਪਾਈ ਵੋਟ

shiromani-akali-dal-opposed-the-agriculture-ordinance-bill
Farmer Ordinance Protest News: ਖੇਤੀ ਆਰਡੀਨੈਂਸ ਨੂੰ ਲੇ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦਰਾਰ ਪੈ ਗਈ ਹੈ।ਸੁਖਬੀਰ ਬਾਦਲ ਨੇ ਇਸ ਆਰਡੀਨੈਂਸ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਇਕ ਪਾਰਟੀ ਹੋਣ ਦੇ ਨਾਤੇ, ਉਹ ਉਸ ਕਿਸੇ ਵੀ ਚੀਜ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼, ਖ਼ਾਸਕਰ ਪੰਜਾਬ ਵਿਚ ‘ਅੰਨਦਾਤਾ’ ਦੇ ਹਿੱਤ ਦੇ ਵਿਰੁੱਧ ‘ਚ ਹੋਵੇ।

ਇਹ ਵੀ ਪੜ੍ਹੋ: Ropar Accident News: ਰੋਪੜ ਨੇੜ੍ਹੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਹਾਦਸੇ ‘ਚ ਮੌਤ

ਬਾਦਲ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸਦਾ ਵਿਰੋਧ ਕੀਤਾ ਸੀ।ਉਨ੍ਹਾਂ ਕਿਹਾ ਕਿ ਆਰਡੀਨੈਂਸ ਡਰਾਫਟ ਕਰਦੇ ਵਕਤ ਅਕਾਲੀ ਦਲ ਨਾਲ ਇਸ ਸਬੰਧੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।ਬਾਦਲ ਨੇ ਅੱਗੇ ਕਿਹਾ ਕਿ ਸਾਡੇ ਬਾਰ ਬਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਇਸ ਆਰਡੀਨੈਂਸ ਨੂੰ ਨਾ ਲਿਆਂਦਾ ਜਾਵੇ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਅਕਾਲੀ ਦਲ ਨੇ ਸੰਸਦ ਵਿਚ ਆਰਡੀਨੈਂਸ ਨੂੰ ਲੈ ਕੇ ਭਾਜਪਾ ਦੇ ਵਿਰੁੱਧ ਵੋਟ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸ਼ੰਕਾ ਦੂਰ ਕੀਤੇ ਬਿਨਾਂ ਆਰਡੀਨੈਂਸ ਨੂੰ ਪਾਸ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਅਤੇ ‘ਆਪ’ ਦੇ ਭਗਵੰਤ ਮਾਨ ‘ਤੇ ਵੋਟ ਪਾਉਣ ਸਮੇਂ ਪਾਰਲਿਆਮੈਂਟ ਤੋਂ ਖਿਸਕ ਜਾਣ ਦਾ ਦੋਸ਼ ਲਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਅਤੇ ਇਨ੍ਹਾਂ ਨੂੰ ਐਕਟ ਵਿੱਚ ਤਬਦੀਲ ਕਰਨ ਦੇ ਬਿੱਲ ਦੇ ਪ੍ਰਭਾਵ ਨਾਲ ਪੰਜਾਬ ਸਭ ਤੋਂ ਵੱਧ ਪ੍ਰਭਾਵਤ ਹੋਏਗਾ। ਦੱਸ ਦੇਈਏ ਕਿ ਪੰਜਾਬ ਦੇ ਸਾਰੇ ਵੱਢੇ ਹਾਈਵੇਅ ਅੱਜ ਬੰਦ ਰਹੇ ਅਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ