Chandigarh Sex Racket News: ਬੁੜੈਲ ਦੇ ਹੋਟਲ ਵਿੱਚ ਚੱਲ ਰਹੇ ਦੇਹ ਵਾਪਾਰ ਧੰਦੇ ਤੇ ਚੰਡੀਗੜ੍ਹ ਪੁਲਿਸ ਨੇ ਮਾਰਿਆ ਛਾਪਾ, 3 ਕੁੜੀਆਂ ਨੂੰ ਲਿਆ ਹਿਰਾਸਤ ਵਿੱਚ

sex-racket-in-burail-hotel-in-chandigarh
Chandigarh Sex Racket News: ਇੱਥੇ ਬੁੜੈਲ ਦੇ ਹੋਟਲ ‘ਚ ਪੁਲਸ ਨੇ ਛਾਪਾ ਮਾਰ ਕੇ ਦੇਹ ਵਪਾਰ ਚਲਾਉਣ ਵਾਲੇ ਹੋਟਲ ਮਾਲਕ ਤੇ ਏਜੰਟ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਟਲ ਦੇ ਵੱਖ-ਵੱਖ ਕਮਰਿਆਂ ‘ਚੋਂ ਤਿੰਨ ਕੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਸੈਕਟਰ-34 ਥਾਣਾ ਪੁਲਸ ਨੇ ਹੋਟਲ ਸੰਚਾਲਕ ਧਨਾਸ ਨਿਵਾਸੀ ਪ੍ਰਦੀਪ, ਜਵਾਹਰ, ਦਲਾਲ ਪੁਨੀਤ, ਰਾਜੂ ਅਤੇ ਇਕ ਦਲਾਲ ਜਨਾਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਸ ਨੇ ਤਿੰਨਾਂ ਕੁੜੀਆਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ।

ਇਹ ਵੀ ਪੜ੍ਹੋ: Chandigarh News: ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭ ਵਿੱਚ ਹੋਈ ਬੱਚੇ ਦੀ ਮੌਤ, ਪੀੜਤ ਮਾਂ ਸਦਮੇ ਚ

ਬਾਕੀ ਪੰਜ ਲੋਕਾਂ ਨੂੰ ਅਦਾਲਤ ਨੇ 14 ਦਿਨਾ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ। ਜਾਣਕਾਰੀ ਮੁਤਾਬਕ ਏ. ਐੱਸ. ਪੀ. ਨੇਹਾ ਯਾਦਵ ਨੂੰ ਸੋਮਵਾਰ ਰਾਤ ਕਰੀਬ 11 ਵਜੇ ਸੂਚਨਾ ਮਿਲੀ ਦੀ ਬੁੜੈਲ ਸਥਿਤ ਹੋਟਲ ‘ਚ ਦੇਹ ਵਪਾਰ ਚੱਲ ਰਿਹਾ ਹੈ। ਇਸ ਤੋਂ ਬਾਅਦ ਪੁਲਸ ਟੀਮ ਬਣਾਈ ਗਈ। ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ, ਬੁੜੈਲ ਚੌਕੀ ਇੰਚਾਰਜ ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਟੀਮ ਨੇ ਹੋਟਲ ‘ਚ ਛਾਪੇਮਾਰੀ ਕਰ ਦਿੱਤੀ।ਪੁਲਸ ਨੇ ਜਦੋਂ ਹੋਟਲ ‘ਚ ਛਾਪਾ ਮਾਰਿਆ ਤਾਂ ਵੱਖ-ਵੱਖ ਕਮਰਿਆਂ ‘ਚੋਂ 3 ਕੁੜੀਆਂ ਫੜ੍ਹੀਆਂ ਗਈਆਂ।

ਪੁਲਸ ਜਾਂਚ ‘ਚ ਸਾਹਮਣੇ ਆਇਆ ਕਿ ਕੁੜੀਆਂ ਕਾਫ਼ੀ ਸਮੇਂ ਤੋਂ ਇਸ ਕੰਮ ‘ਚ ਸ਼ਾਮਲ ਸਨ। ਇਹ ਸਾਰੀਆਂ ਕੁੜੀਆਂ ਪੰਜਾਬ ਅਤੇ ਹੋਰ ਸ਼ਹਿਰਾਂ ਨਾਲ ਸਬੰਧ ਰੱਖਦੀਆਂ ਹਨ। ਸਾਰਿਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪੁਲਸ ਨੇ ਹੋਟਲ ਮਾਲਕ, ਮੈਨੇਜਰ, ਏਜੰਟ ਜਨਾਨੀ ਸਮੇਤ ਪੰਜ ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ