School Fees News: ਸਕੂਲ ਫੀਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਡਬਲ ਬੈਂਚ ਦੇ ਫੈਸਲੇ ਨੇ ਮਾਪਿਆਂ ਨੂੰ ਕੀਤਾ ਨਿਰਾਸ਼

school-fees-case-in-highcourt
School Fees News: ਪੰਜਾਬ ‘ਚ ਨਿੱਜੀ ਸਕੂਲਾਂ ਦੇ ਫ਼ੀਸ ਮਾਮਲੇ ਸਬੰਧੀ ਮਾਪਿਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਮਾਪਿਆਂ ਨੂੰ ਫ਼ੀਸ ਦੇਣੀ ਪਵੇਗੀ ਅਤੇ ਜੇਕਰ ਮਾਪੇ ਫ਼ੀਸ ਨਹੀਂ ਦੇ ਸਕਦੇ ਤਾਂ ਉਹ ਸਕੂਲ ਨੂੰ ਇਸ ਸਬੰਧੀ ਅਰਜ਼ੀ ਦੇ ਕੇ ਦੱਸ ਸਕਦੇ ਹਨ ਅਤੇ ਸਕੂਲ ਕਿਸੇ ਵੀ ਵਿਦਿਆਰਥੀ ਦਾ ਨਾਂ ਨਹੀਂ ਕੱਟੇਗਾ। ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫ਼ੈਸਲੇ ‘ਤੇ ਮੋਹਰ ਲਾਉਂਦਿਆਂ ਕਿਹਾ ਹੈ ਕਿ ਸਾਰੇ ਪੱਖਾਂ ਨੂੰ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਮੰਨਣਾ ਪਵੇਗਾ। ਅਦਾਲਤ ‘ਚ ਇਸ ਮਾਮਲੇ ਸਬੰਧੀ ਕਾਫੀ ਦੇਰ ਤੱਕ ਬਹਿਸ ਹੁੰਦੀ ਰਹੀ।

ਇਹ ਵੀ ਪੜ੍ਹੋ: Corona in Punjab: ਕਾਂਗਰਸ ਦੇ ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਦਾ ਪਰਿਵਾਰ ਆਇਆ Corona ਦੀ ਲਪੇਟ ਚ

ਜ਼ਿਕਰਯੋਗ ਹੈ ਕਿ 30 ਜੂਨ ਦੇ ਫ਼ੈਸਲੇ ‘ਚ ਪੰਜਾਬ ਤੇ ਹਰਿਆਣਾ ਦੀ ਸਿੰਗਲ ਬੈਂਚ ਵੱਲੋਂ ਨਿੱਜੀ ਸਕੂਲਾਂ ਨੂੰ ਹਰੇਕ ਤਰ੍ਹਾਂ ਦੀ ਫੀਸ ਇਕੱਤਰ ਕਰਨ ਦੀ ਰਾਹਤ ਦਿੱਤੀ ਗਈ ਸੀ, ਭਾਵੇਂ ਕਿ ਇਨ੍ਹਾਂ ਸਕੂਲਾਂ ਨੇ ਆਨਲਾਈਨ ਸਿੱਖਿਆ ਕਲਾਸਾਂ ਦੀ ਪੇਸ਼ਕਸ਼ ਕੀਤੀ ਜਾਂ ਨਹੀ। ਇਸ ਤੋਂ ਬਾਅਦ ਮਾਪਿਆਂ ਵੱਲੋਂ ਸਕੂਲ ਫੀਸਾਂ ਦੇ ਮਾਮਲੇ ਸਬੰਧੀ ਅਦਾਲਤ ਦੀ ਡਬਲ ਬੈਂਚ ‘ਚ ਗੁਹਾਰ ਲਾਈ ਗਈ ਸੀ।
ਇੱਥੇ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਿੱਜੀ ਸਕੂਲਾਂ ਵੱਲੋਂ ਕੋਵਿਡ ਦੌਰਾਨ ਬੰਦ ਦੇ ਮੱਦੇਨਜ਼ਰ ਆਨਲਾਈਨ ਜਾਂ ਆਫਲਾਈਨ ਕਲਾਸਾਂ ਨਾ ਲਾਉਣ ਦੇ ਬਾਵਜੂਦ ਫੀਸਾਂ ਵਸੂਲਣ ’ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਅੱਜ ਅਦਾਲਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਮਾਪਿਆਂ ਨੂੰ ਸਕੂਲ ਫੀਸ ਦੇਣੀ ਹੀ ਪਵੇਗੀ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ