Chandigarh Rape News: ਮੋਹਾਲੀ ਵਿੱਚ ਸੂਟਿੰਗ ਕਰਨ ਲਈ ਬੁਲਾ ਕੇ ਕੁੜੀ ਨਾਲ ਕੀਤਾ ਜ਼ਬਰ-ਜਨਾਹ

rape-of-a-girl-by-calling-her-to-shoot-in-mohali

Chandigarh Rape News: ਮੋਹਾਲੀ ‘ਚ ਸ਼ੂਟਿੰਗ ਦੇ ਬਹਾਨੇ ਇਕ ਮਾਡਲ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਪਣੀ ਹੱਡ-ਬੀਤੀ ਸੁਣਾਉਂਦੇ ਹੋਏ ਪੀੜਤ ਮਾਡਲ ਨੇ ਕਿਹਾ ਕਿ ਉਸ ਨੂੰ ਕਲਾਕਾਰ ਅਤੇ ਡਾਇਰੈਕਟਰ ਨੇ ਸ਼ੂਟਿੰਗ ਦੇ ਬਹਾਨੇ ਮੋਹਾਲੀ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਫਲੈਟ ‘ਚ ਜ਼ਬਰ-ਜ਼ਿਨਾਹ ਕੀਤਾ ਗਿਆ।ਮਾਡਲ ਨੇ ਦੱਸਿਆ ਕਿ ਐਪਲ ਜਿੰਦਲ ਨਾਂ ਦਾ ਮਾਡਲ ਪਹਿਲਾਂ ਉਸ ਨੂੰ ਸ਼ੂਟਿੰਗ ਦੇ ਬਹਾਨੇ ਫਲੈਟ ‘ਚ ਲੈ ਗਿਆ ਅਤੇ ਫਿਰ ਉਸ ਨਾਲ ਵਿਆਹ ਕਰਾਉਣ ਦੀ ਗੱਲ ਕਰਨ ਲੱਗਾ।

ਇਹ ਵੀ ਪੜ੍ਹੋ: Chandigarh Sukhna Lake News: ਚੰਡੀਗੜ੍ਹ ਵਾਸੀਆਂ ਲਈ ਖੁਸ਼ੀ ਦੀ ਖ਼ਬਰ, ਵੀਕਐਂਡ ਤੇ ਸੁਖਨਾ ਲੇਕ ਤੇ ਲੱਗੀਆਂ ਫਿਰ ਰੌਣਕਾਂ

ਇਸ ਤੋਂ ਬਾਅਦ ਐਪਲ ਜਿੰਦਲ ਨੇ ਜ਼ਬਰਦਸਤੀ ਕਰਦਿਆਂ ਉਸ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਦੀ ਸ਼ਿਕਾਇਤ ਜਦੋਂ ਪੁਲਸ ਨੂੰ ਪੀੜਤ ਮਾਡਲ ਨੇ ਦਿੱਤੀ ਤਾਂ ਪੁਲਸ ਨੇ ਪੈਸੇ ਲੈ ਕੇ ਗੱਲ ਮੁਕਾਉਣ ਦੀ ਗੱਲ ਕਹੀ।ਫਿਲਹਾਲ ਪੀੜਤ ਮਾਡਲ ਦਾ ਕਹਿਣਾ ਹੈ ਕਿ ਉਸ ਨੂੰ ਪੈਸੇ ਨਹੀਂ ਚਾਹੀਦੇ ਅਤੇ ਉਹ ਇੰਨਾ ਚਾਹੁੰਦੀ ਹੈ ਕਿ ਜਾਂ ਤਾਂ ਜਬਰ-ਜ਼ਿਨਾਹ ਕਰਨ ਵਾਲਾ ਮਾਡਲ ਉਸ ਨਾਲ ਵਿਆਹ ਕਰੇ ਜਾਂ ਫਿਰ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ