ਪੰਜਾਬ ਯੂਨੀ ’ਚ ਪੁੱਜੀ ‘ਕਾਲਖ਼’ ਦੀ ਸਿਆਸਤ, ਰਾਜੀਵ ਗਾਂਧੀ ਗੈਸਟ ਹਾਊਸ ਬੋਰਡ ’ਤੇ ਕਾਲਖ਼

rajiv vandalised in university campus

ਚੰਡੀਗੜ੍ਹ: ਲੁਧਿਆਣਾ ਤੇ ਦਿੱਲੀ ਤੋਂ ਬਾਅਦ ਸਿਰਮੌਰ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ਼ ਮਲੀ ਗਈ। ਦੇਰ ਰਾਤ ਪੰਜਾਬ ਯੂਨੀਵਰਸਿਟੀ ਵਿੱਚ ਕੁਝ ਅਣਪਛਾਤੇ ਅਨਸਰਾਂ ਨੇ ਰਾਜੀਵ ਦੇ ਨਾਂ ਤੇ ਬਣੇ ਗੈਸਟ ਹਾਊਸ ਦੇ ਬੋਰਡ ’ਤੇ ਕਾਲਖ਼ ਮਲ ਦਿੱਤੀ। ਹਾਲਾਂਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਹਾਲੇ ਤਕ ਨਹੀਂ ਪਤਾ ਲੱਗਾ।

ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਗੈਸਟ ਹਾਊਸ ਨੂੰ ਰਾਜੀਵ ਗਾਂਧੀ ਕਾਲਜ ਗੈਸਟ ਹਾਊਸ ਦਾ ਨਾਂ ਦਿੱਤਾ ਗਿਆ ਸੀ। ਯੂਨੀਵਰਸਿਟੀ ਕੈਂਪਸ ਵਿੱਚ ਜਗ੍ਹਾ-ਜਗ੍ਹਾ ’ਤੇ ਇਸ ਦੇ ਬੋਰਡ ਲਾਏ ਗਏ ਸੀ। ਇਨ੍ਹਾਂ ਬੋਰਡਾਂ ਵਿੱਚੋਂ ਇੱਕ ਬੋਰਡ ਉੱਤੇ ਕਾਲਖ ਮਲੀ ਨਜ਼ਰ ਆਈ।

ਦਰਅਸਲ ਬੀਤੇ ਦਿਨਾਂ ਵਿੱਚ ਦਿੱਲੀ ਸਰਕਾਰ ਵੱਲੋਂ ਰਾਜੀਵ ਤੋਂ ਭਾਰਤ ਰਤਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਤੇ ਦਿੱਲੀ ਵਿੱਚ ਰਾਜੀਵ ਦੇ ਬੁੱਤ ’ਤੇ ਲਿਖੇ ਰਾਜੀਵ ਗਾਂਧੀ ਦੇ ਨਾਂ ’ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਬੀਤੇ ਦਿਨ ਦਿੱਲੀ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਨੇ ਤਾਂ ਕਾਲਖ਼ ਮਲਣ ਬਾਅਦ ਰਾਜੀਵ ਦੇ ਨਾਂ ’ਤੇ ਜੁੱਤੀਆਂ ਵੀ ਪਾ ਦਿੱਤੀਆਂ ਸਨ।

Source:AbpSanjha