Chandigarh Decoity News: ਪੰਜਾਬ ਪੁਲਿਸ ਨੇ ਸੁਲਝਾਇਆ ਸਾਢੇ 14 ਲੱਖ ਦੀ ਮਾਰੀ ਡਕੈਤੀ ਦਾ ਕੇਸ, ਕੇਸ ਦੇ ਦੋਸ਼ੀ 6 ਮੁਲਜਮਾਂ ਨੂੰ ਕੀਤਾ ਗਿਰਫ਼ਤਾਰ

punjab-police-nabbed-6-in-14-5-lac-dacoity-case
Chandigarh Decoity News: ਪੰਜਾਬ ਪੁਲਿਸ ਨੇ ਫਰਾਰ ਮਾਸਟਰਮਾਈਂਡ ਨੀਰਜ ਸ਼ਰਮਾ ਉਰਫ ਆਸ਼ੂ ਦੀ ਗ੍ਰਿਫਤਾਰੀ ਨਾਲ ਸਾਢੇ 14 ਲੱਖ ਰੁਪਏ ਦੀ ਡਕੈਤੀ ਦਾ ਕੇਸ ਸੁਲਝਾ ਲਿਆ ਹੈ।ਪੁਲਿਸ ਨੇ ਮੰਡੀ ਗੋਬਿੰਦਗੜ੍ਹ ਤੋਂ ਚਾਰ ਹੋਰ ਲੋਕਾਂ ਨੂੰ ਇਸ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ ਜਿਸ ‘ਚ ਇੱਕ ਮਹੀਲਾ ਆਰੋਪੀ ਵੀ ਸ਼ਾਮਲ ਹੈ।ਡੀਜੀਪੀ ਨੇ ਦੱਸਿਆ ਕਿ ਨੀਰਜ ਸ਼ਰਮਾ, ‘ਤੇ ਪਿਛਲੇ 10 ਸਾਲਾਂ ਦੌਰਾਨ ਡਕੈਤੀ, ਚੋਰੀ, ਇਰਾਦਾ ਕਤਲ ਦੇ ਵਰਗੇ ਕਈ ਅਪਰਾਧਿਕ ਕੇਸ ਦਰਜ ਹਨ।

ਇਹ ਵੀ ਪੜ੍ਹੋ: Punjab Corona Cases Today: ਪੰਜਾਬ ਵਿੱਚ ਕੋਰੋਨਾ ਨੇ ਲਈ 45 ਤੋਂ ਵੱਧ ਜਾਣਿਆ ਦੀ ਲਈ ਜਾਨ, 1490 ਤੋਂ ਜਿਆਦਾ ਨਵੇਂ ਕੇਸ ਆਏ ਸਾਹਮਣੇ

ਡੀਜੀਪੀ ਨੇ ਦੱਸਿਆ ਕਿ ਨੀਰਜ ਜੂਨ 2020 ਵਿੱਚ ਸ਼ਿੰਗਾਰ ਸਿਨੇਮਾ, ਲੁਧਿਆਣਾ ਨੇੜੇ ਕਤਲ ਦੀ ਕੋਸ਼ਿਸ਼ ਮਾਮਲੇ ਵਿੱਚ ਵੀ ਫਰਾਰ ਸੀ।ਡੀਜੀਪੀ ਮੁਤਾਬਿਕ ਮੁਲਜ਼ਮ ਹੁਸ਼ਿਆਰਪੁਰ ‘ਚ ਸੋਨੇ ਦੀ ਲੁੱਟ ਕਰਨ ਦੀ ਕੋਸ਼ਿਸ਼ ਵਿੱਚ ਸੀ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ।ਪੁਲਿਸ ਨੇ ਉਨ੍ਹਾਂ ਕੋਲੋਂ ਇੱਕ .32 ਬੋਰ ਪਿਸਤੌਲ, 15 ਜ਼ਿੰਦਾ ਕਾਰਤੂਸ ਅਤੇ ਇੱਕ i20 ਕਾਰ ਵੀ ਬਰਾਮਦ ਕੀਤੀ ਗਈ ਹੈ।ਇਸ ਮੁਹਿੰਮ ਦੀ ਅਗਵਾਈ ਐਸਐਸਪੀ ਫਤਿਹਗੜ ਸਾਹਿਬ ਅਮਨੀਤ ਕੌਂਡਲ ਨੇ ਕੀਤੀ ਜੋ ਲੁਧਿਆਣਾ ਪੁਲਿਸ ਨਾਲ ਮਿਲ ਕੇ ਇਸ ਅਪਰੇਸ਼ਨ ਨੂੰ ਚੱਲਾ ਰਹੀ ਸੀ।

ਇੱਕ ਵੱਖਰੇ ਕੇਸ ਵਿੱਚ, ਪੰਜਾਬ ਪੁਲਿਸ ਨੇ ਅਪਰਾਧੀ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਚੋਪੜਾ ਵਾਸੀ ਫਿਰੋਜ਼ਪੁਰ ਨੂੰ ਯਮੁਨਾਨਗਰ, ਹਰਿਆਣਾ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ ਇੱਕ .32 ਬੋਰ ਪਿਸਤੌਲ ਸਮੇਤ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ ਵਿਰੁੱਧ 07.08.2020 ਨੂੰ ਪੀਐਸ ਐਸਐਸਓਸੀ, ਫਾਜ਼ਿਲਕਾ ਵਿਖੇ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ। ਭੁਵਨੇਸ਼ ਚੋਪੜਾ ਨੂੰ ਐਸ.ਏ.ਐੱਸ. ਨਗਰ ਪੁਲਿਸ ਨੇ ਇੰਦਰਜੀਤ ਸਿੰਘ ਸਿੱਧੂ ਦੇ ਕਤਲ ਕੇਸ ਵਿੱਚ ਵੀ ਲੋੜੀਂਦਾ ਚੁਣਿਆ ਸੀ ਜੋ 7 ਸਤੰਬਰ, 2019 ਨੂੰ ਕੁਰਾਲੀ ਵਿਖੇ ਹੋਇਆ ਸੀ। ਭੁਵਨੇਸ਼ ਅਤੇ ਹੈਪੀ ਨੇ ਇੰਦਰਜੀਤ ਸਿੰਘ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਜਿਸ ਵਿਚ ਉਹ ਜ਼ਖਮੀ ਹੋ ਗਿਆ ਸੀ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ