Chandigarh News: ਚੰਡੀਗੜ੍ਹ ਵਾਸੀਆਂ ਲਈ ਆਈ ਖੁਸ਼ੀ ਦੀ ਖ਼ਬਰ, ਵੀਕਐਂਡ ‘ਤੇ ਖੁੱਲ੍ਹੀ ਰਹੇਗੀ ਸੁਖਨਾ ਲੇਕ

sukhna-lake-will-remain-open-on-weekend-lockdown

Chandigarh News: ਯੂਟੀ ਚੰਡੀਗੜ੍ਹ ਦੇ ਵਾਸੀਆਂ ਲਈ ਬੇਹੱਦ ਚੰਗੀ ਖ਼ਬਰ ਹੈ। ਕੋਰੋਨਾਵਾਇਰਸ ਕਾਰਨ ਵੀਕਐਂਡ ਦੇ ਬੰਦ ਰਹਿਣ ਵਾਲੀ ਸੁਖਨਾ ਝੀਲ ਨੂੰ ਹੁਣ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: Farmer Protest News: ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਜੇਲ੍ਹਾਂ ਭਰਨ ਲਈ ਹਨ ਪੂਰੀ ਤਰਾਂ ਤਿਆਰ

ਇਹ ਫੈਸਲਾ ਅੱਜ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ ਹੈ ਜਿਸ ‘ਚ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਐਡਵਾਇਜ਼ਰ ਮਨੌਜ ਪਰੀਦਾ ਤੇ ਸੰਜੇ ਬੈਨੀਵਾਲ ਡਾਇਰੈਕਟਰ ਜਨਰਲ ਪੁਲਿਸ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ