Chandigarh News: Coronavirus ਨੇ ਬਦਲੇ ਸਾਰੇ ਮਿਜ਼ਾਜ਼, ਪਾਸਪੋਰਟ ਬਣਾਉਣ ਦੇ ਢੰਗ ਵਿੱਚ ਆਈ ਤਬਦੀਲੀ

nenew-rules-for-passport-not-need-to-come-chandigarh

Chandigarh News: ਕਰੋਨਾਵਾਇਰਸ ਕਰਕੇ ਪਾਸਪੋਰਟ ਦੇ ਕਾਗਜ਼ਾਂ ਦੀ ਪੜਤਾਲ ਦਾ ਤਰੀਕਾ ਵੀ ਬਦਲ ਦਿੱਤਾ ਗਿਆ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਵੀਡੀਓ ਕਾਲ ਰਾਹੀ ਪਾਸਪੋਰਟ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਕਿਸੇ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਸਥਿਤ ਰੀਜ਼ਨਲ ਪਾਸਪੋਰਟ ਦਫ਼ਤਰ ਆਉਣ ਦੀ ਲੋੜ ਨਹੀਂ। ਰੀਜ਼ਨਲ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਨੇ ਕਿਹਾ ਕਿ ਮੁਲਾਕਾਤ ਦਾ ਸਮਾਂ ਉਹੀ ਹੋਵੇਗਾ ਪਰ ਪੜਤਾਲ ਪਾਸਪੋਰਟ ਵਿਭਾਗ ਵੱਲੋਂ ਵੀਡੀਓ ਕਾਲ ਕਰਕੇ ਕੀਤੀ ਜਾਵੇਗੀ। ਇਹ ਫੈਸਲਾ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦਿਆਂ ਲਿਆ ਗਿਆ ਹੈ।

ਇਹ ਵੀ ਪੜ੍ਹੋ: Punjab Govt News: ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਹੋਰ ਬੋਝ ਪਾਉਣ ਨੂੰ ਤਿਆਰ

ਰੀਜ਼ਨਲ ਪਾਸਪੋਰਟ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆਂ ਵਿੱਚ ਸਥਿਤ ਪਾਸਪੋਰਟ ਦਫ਼ਤਰ ਵਿੱਚੋਂ ਸਮਾਂ ਲਿਆ ਹੈ, ਉਨ੍ਹਾਂ ਨੂੰ ਨਿੱਜੀ ਤੌਰ ’ਤੇ ਜ਼ਰੂਰੀ ਪਹੁੰਚਣਾ ਪਵੇਗਾ। ਚੰਡੀਗੜ੍ਹ ਪਾਸਪੋਰਟ ਦਫ਼ਤਰ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਲੋਕ ਪਹੁੰਚ ਕਰਦੇ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ