Lockdown in Punjab: ਪੰਜਾਬ ਵਿੱਚ Corona ਦਾ ਅਸਰ, 14 ਦਿਨਾਂ ਬਾਅਦ ਵੀ ਜਾਰੀ ਰਹੇਗਾ

lockdown-curfew-in-punjab-continues

Lockdown in Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ‘ਚ Corona ਵਾਇਰਸ ਦੀ ਸਥਿਤੀ ਕੰਟਰੋਲ ਨਾ ਹੋਈ ਤਾਂ ਕਰਫਿਊ ਦੀ ਮਿਆਦ ਨੂੰ 14 ਅਪ੍ਰੈਲ ਤੋਂ ਅੱਗੇ ਵੀ ਜਾਰੀ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ Coronavirus ਨਾਲ ਨਜਿੱਠਣ ਲਈ ਪੂਰੀ ਸਖਤੀ ਦਿਖਾ ਰਹੀ ਹੈ ਅਤੇ ਪੰਜਾਬ ‘ਚ ਕਿਸੇ ਵੀ ਵਿਅਕਤੀ ਨੂੰ ਬੇਵਜ੍ਹਾ ਕਰਫਿਊ ‘ਚ ਛੋਟ ਨਹੀਂ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਸਿਆ Corona ਦਾ ਡਰ, 242 ਪਿੰਡਾਂ ਨੂੰ ਕੀਤਾ ਸੀਲ

ਕੋਸ਼ਿਸ਼ ਇਹ ਹੀ ਹੈ ਕਿ ਲੋਕ ਘਰਾਂ ਅੰਦਰ ਰਹਿਣ ਤਾਂ ਜੋ ਇਕ ਨਿਰਧਾਰਿਤ ਮਿਆਦ ਦੇ ਦੌਰਾਨ Coronavirus ਨਾਲ ਲੜਾਈ ਨੂੰ ਜਾਰੀ ਰੱਖਿਆ ਜਾ ਸਕੇ। ਉਨ੍ਹਾਂ ਇਹ ਗੱਲ ਦਿੱਲੀ ‘ਚ ਇਕ ਨਿਜੀ ਚੈਨਲ ਨਾਲ ਮੁਲਾਕਾਤ ਦੌਰਾਨ ਕਹੀ। ਪੰਜਾਬ ‘ਚ ਵੀਰਵਾਰ ਨੂੰ 5 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ‘ਚੋਂ ਭਾਈ ਨਿਰਮਲ ਸਿੰਘ ਖਾਲਸ ਦੇ ਸੰਪਰਕ ‘ਚ ਆਉਣ ਵਾਲੇ ਉਨ੍ਹਾਂ ਦੇ 2 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਦੋਂ ਕਿ ਇਨ੍ਹਾਂ ‘ਚੋਂ ਬਿਨਾਂ ਵਿਦੇਸ਼ ਯਾਤਰਾ ਵਾਲਾ ਵੀ ਇਕ ਵਿਅਕਤੀ Corona ਪਾਜ਼ੇਟਿਵ ਪਾਇਆ ਗਿਆ ਹੈ। ਤਿੰਨਾਂ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ ਹੈ, ਜਦੋਂ ਕਿ ਇਕ ਮਰੀਜ਼ ਪਹਿਲਾਂ ਹੀ ਇਲਾਜ ਅਧੀਨ ਹੈ।

lockdown-curfew-in-punjab-continues

ਦੂਜੇ ਪਾਸੇ ਸਿਵਲ ਹਸਪਤਾਲ ਹੁਸ਼ਿਆਰਪਰ ‘ਚ ਵੀਰਵਾਰ ਨੂੰ ਸਵੇਰੇ Corona ਪਾਜ਼ੇਟਿਵ 58 ਸਾਲਾ ਮਰੀਜ਼ ਨੂੰ ਜੀ. ਐਨ. ਡੀ. ਐਚ. ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ, ਜਿਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਮਰੀਜ਼ Corona ਪਾਜ਼ੇਟਿਵ ਹੋਣ ਤੋਂ ਇਲਾਵਾ ਸ਼ੂਗਰ, ਫੇਫੜਿਆਂ ਦੀ ਬੀਮਾਰੀ ਤੇ ਛਾਤੀ ‘ਚ ਇਨਫੈਕਸ਼ਨ ਨਾਲ ਜੂਝ ਰਿਹਾ ਹੈ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੁਰਿੰਦਰ ਕੌਰ ਦੀ ਰਿਪੋਰਟ ਵੀ Corona ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਉਹ 17 ਮਾਰਚ ਨੂੰ ਬੱਸ ‘ਚ ਬੈਠ ਕੇ ਮੋਹਾਲੀ ਆਪਣੀ ਰਿਸ਼ਤੇਦਾਰੀ ‘ਚ ਗਈ ਸੀ ਉਸ ਨੂੰ 31 ਮਾਰਚ ਨੂੰ ਗੰਭੀਰ ਹਾਲਤ ‘ਚ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ