Corona Updates: ਕੋਵਿਡ-19 ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਲਾਗੂ, ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਸਕਦੇ ਨੇ ਸਿਰਫ 30 ਲੋਕ

implement-new-guidelines-on-covid-19-wedding-events-advisory
Corona Updates: ਪੰਜਾਬ ‘ਚ ਵਿਆਹ ਸਮਾਰੋਹਾਂ ‘ਚ ਸਿਰਫ 30 ਵਿਅਕਤੀ ਹੀ ਸ਼ਾਮਲ ਹੋ ਸਕਣਗੇ। ਸੂਬਾ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ ਹੋਰ ਤੇਜ਼ ਕਰਦੇ ਹੋਏ ਜਨਤਕ ਭੀੜ-ਭਾੜ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਨਾਲ ਹੀ ਜਨਤਕ ਸਭਾ ਨੂੰ 5 ਵਿਅਕਤੀਆਂ ਤਕ, ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ‘ਚ 50 ਦੀ ਬਜਾਏ 30 ਵਿਅਕਤੀਆਂ ਤਕ ਸੀਮਿਤ ਕਰ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਤਵਾਰ ਨੂੰ ਐਲਾਨ ਮੁਤਾਬਕ ਹੁਣ ਸੋਧ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: LockdowninPunjab: ਐੱਫ.ਡੀ.ਏ. ਨੇ ਕੀਤੀ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਨੂੰ ਕੀਤਾ ਜ਼ਬਤ, 90 ਤੋਂ ਜਿਆਦਾ ਕੈਮਿਸਟਾਂ ਦੇ ਲਾਇਸੈਂਸ ਕੀਤੇ ਰੱਦ

ਜਨਤਕ ਜਲਸੇ ‘ਤੇ ਰੋਕ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਲਾਜ਼ਮੀ ਐੱਫ. ਆਈ. ਆਰ ਦਰਜ ਕੀਤੀ ਜਾਵੇਗੀ। ਨੋਟੀਫਿਕੇਸ਼ਨ ਮੁਤਾਬਕ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਮਾਜਿਕ ਸਭਾ (ਧਾਰਾ 144 ਅਧੀਨ 5 ਤਕ ਸੀਮਿਤ) ਦੇ ਨਾਲ-ਨਾਲ ਵਿਆਹਾਂ ਅਤੇ ਸਮਾਜਿਕ ਸਮਾਗਮਾਂ ‘ਤੇ ਰੋਕ ਦੀ ਸਖ਼ਤੀ ਨਾਲ ਪਾਲਣਾ ਕਰਵਾਏਗੀ। ਮੈਰਿਜ਼ ਪੈਲੇਸ/ਹੋਟਲ ਦੇ ਪ੍ਰਬੰਧਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਵੇਗਾ ਅਤੇ ਨਿਯਮਾਂ ਦੇ ਉਲੰਘਣ ਹੋਣ ਦੀ ਸੂਰਤ ‘ਚ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ। ਮੈਰਿਜ਼ ਪੈਲੇਸ/ਹੋਟਲ/ਹੋਰ ਵਪਾਰਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਕਿ ਅੰਦਰੂਨੀ ਸਥਾਨਾਂ ਤੋਂ ਹਵਾ ਦੀ ਨਿਕਾਸੀ ਦੇ ਲਈ ਉਚਿਤ ਬੰਦੋਬਸਤ ਕੀਤੇ ਗਏ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ