ਲੋਕ ਸਭਾ ਚੋਣਾਂ ਲਈ ‘ਆਪ’ ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਉਮੀਦਵਾਰ ਖੜ੍ਹਾ ਕੀਤਾ

harmohan dhawan

ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਉਮੀਦਵਾਰ ਖੜ੍ਹਾ ਕੀਤਾ ਹੈ। ਚਾਲੀ ਸਾਲ ਦੇ ਸਿਆਸੀ ਤਜਰਬੇ ਵਿੱਚ ਹਰਮੋਹਨ ਧਵਨ ਨੇ ਕਈ ਪਾਰਟੀਆਂ ਦੇ ਬੈਨਰ ਹੇਠ ਚੰਡੀਗੜ੍ਹ ਤੋਂ ਚੋਣ ਲੜੀ। ਹੁਣ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨਗੇ।

ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਰਮੋਹਨ ਧਵਨ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਨਾ ਹੀ ਕਾਂਗਰਸ ਤੇ ਨਾ ਹੀ ਬੀਜੇਪੀ ਆਮ ਆਦਮੀ ਪਾਰਟੀ ਦਾ ਸਾਹਮਣਾ ਕਰ ਪਾਉਣਗੀਆਂ। ਯਾਦ ਰਹੇ ਕਿ 2014 ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੇ ਬਾਲੀਵੁੱਡ ਅਦਾਕਾਰ ਗੁਲ ਪਨਾਗ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਚੋਣਾਂ ਤੋਂ ਬਾਅਦ ਆਪ ਦੀ ਚੰਡੀਗੜ੍ਹ ਵਿੱਚ ਹਰਕਤ ਦੇਖਣ ਨੂੰ ਨਹੀਂ ਮਿਲੀ।

ਹਰਮੋਹਨ ਧਵਨ ਨੇ ਕਿਹਾ ਕਿ ਉਨ੍ਹਾਂ ਲਈ ਸੁਸਤ ਵਰਕਰਾਂ ਨੂੰ ਜਗਾਉਣਾ ਵੱਡੀ ਚੁਣੌਤੀ ਹੋਏਗੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਧੜੱਲੇਦਾਰ ਵਾਪਸੀ ਹੋਵੇਗੀ।

Source:AbpSanjha