Chandigarh News: ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭ ਵਿੱਚ ਹੋਈ ਬੱਚੇ ਦੀ ਮੌਤ, ਪੀੜਤ ਮਾਂ ਸਦਮੇ ਚ

fetal-death-due-to-negligence-of-doctors

Chandigarh News: ਪਿੰਡ ਨੂਰਪੁਰ ਦੇ ਵਾਸੀ ਬਚਿੱਤਰ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਦੇ ਗਰਭ ਵਿਚ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਸ ਨੇ ਇਨਸਾਫ਼ ਲੈਣ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਭੇਜੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ 11 ਸਾਲ ਬਾਅਦ ਗਰਭਵਤੀ ਹੋਈ ਅਤੇ ਉਹ 13 ਜੁਲਾਈ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਡਾਕਟਰ ਕੋਲ ਜਾਂਚ ਲਈ ਆਇਆ, ਜਿਸ ਸਬੰਧੀ ਗਰਭ ’ਚ ਬੱਚੇ ਦੇ ਹਾਲਾਤਾਂ ਸਬੰਧੀ ਸਕੈਨ ਵੀ ਕਰਵਾਈ ਗਈ।

ਇਹ ਵੀ ਪੜ੍ਹੋ: Veerpal Kaur News: ਸਿੱਖ ਗੁਰੂ ਸਹਿਬਾਨਾਂ ਬਾਰੇ ਗਲਤ ਬੋਲਣ ਤੇ ਸੁਖਬੀਰ ਬਾਦਲ ਨੇ ਵੀਰਪਾਲ ਕੌਰ ਖਿਲਾਫ ਚੰਡੀਗੜ੍ਹ ਪੁਲਿਸ ਕੋਲੋਂ ਕੀਤੀ ਕਾਰਵਾਈ ਦੀ ਮੰਗ

16 ਜੁਲਾਈ ਨੂੰ ਉਸਦੀ ਪਤਨੀ ਦੇ ਪੇਟ ’ਚ ਦਰਦ ਹੋਣ ਲੱਗਿਆ ਅਤੇ ਫਿਰ ਉਹ ਸਰਕਾਰੀ ਹਸਪਤਾਲ ’ਚ ਜਾਂਚ ਲਈ ਆਇਆ ਜਿਸ ’ਤੇ ਡਾਕਟਰ ਨੇ ਦਵਾਈ ਲਿਖ ਦਿੱਤੀ ਅਤੇ 10 ਦਿਨ ਬਾਅਦ ਜਾਂਚ ਕਰਵਾਉਣ ਆਉਣ ਲਈ ਕਿਹਾ। ਸ਼ਿਕਾਇਤਕਰਤਾ ਬਚਿੱਤਰ ਸਿੰਘ ਅਨੁਸਾਰ ਉਸਦੀ ਪਤਨੀ ਦੇ ਪੇਟ ’ਚ ਦਰਦ ਨਾ ਹਟੀ ਤਾਂ ਉਹ ਮੁੜ 20 ਜੁਲਾਈ ਨੂੰ ਸਰਕਾਰੀ ਹਸਪਤਾਲ ’ਚ ਜਾਂਚ ਕਰਵਾਉਣ ਆਇਆ ਤਾਂ ਉਸ ਸਮੇਂ ਵੀ ਡਾਕਟਰ ਨੇ ਬਿਨਾਂ ਜਾਂਚ ਕੀਤੇ ਦਵਾਈ ਦੇ ਕੇ ਵਾਪਸ ਭੇਜ ਦਿੱਤਾ।ਬਚਿੱਤਰ ਸਿੰਘ ਅਨੁਸਾਰ ਉਹ ਅਜੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਉਸਦੀ ਪਤਨੀ ਦੀ ਤਬੀਅਤ ਹੋਰ ਖਰਾਬ ਹੋ ਗਈ, ਜਿਸ ਨੂੰ ਉਹ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਜਾਂਚ ਲਈ ਲੈ ਗਿਆ।

ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਗਰਭ ’ਚ ਉਸਦਾ ਬੱਚਾ ਮਰ ਚੁੱਕਾ ਹੈ। ਪ੍ਰਾਈਵੇਟ ਹਸਪਤਾਲ ’ਚ ਮਹਿੰਗਾ ਇਲਾਜ ਹੋਣ ਕਾਰਣ ਉਹ ਮੁੜ ਸਰਕਾਰੀ ਹਸਪਤਾਲ ਆ ਗਿਆ ਤਾਂ ਉੱਥੇ ਡਾਕਟਰਾਂ ਵਲੋਂ ਉਸ ਨੂੰ ਮੁੜ ਸਕੈਨ ਕਰਵਾਉਣ ਲਈ ਕਿਹਾ ਗਿਆ ਜਿਸ ’ਚ ਜਾਂਚ ਦੌਰਾਨ ਉਸ ਦਾ ਬੱਚਾ ਗਰਭ ਵਿਚ ਹੀ ਮ੍ਰਿਤਕ ਪਾਇਆ ਗਿਆ। ਸ਼ਿਕਾਇਤਕਰਤਾ ਬਚਿੱਤਰ ਸਿੰਘ ਅਨੁਸਾਰ ਇਨ੍ਹਾਂ ਹਾਲਾਤਾਂ ’ਚ ਉਹ ਆਪਣੀ ਪਤਨੀ ਦਾ ਇਲਾਜ ਪ੍ਰਾਈਵੇਟ ਹਸਪਤਾਲ ’ਚੋਂ ਕਰਵਾਉਂਦਾ ਤਾਂ 35 ਹਜ਼ਾਰ ਰੁਪਏ ਖਰਚ ਆਉਣਾ ਸੀ, ਜਿਸ ਲਈ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ ਪਰ ਉੱਥੇ ਸਹੂਲਤਾਂ ਨਾ ਹੋਣ ਕਾਰਣ ਡਾਕਟਰਾਂ ਨੇ ਲੁਧਿਆਣਾ ਸਰਕਾਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ।

ਇਹ ਵੀ ਪੜ੍ਹੋ: School Fees News: ਸਕੂਲ ਫੀਸ ਮਾਮਲੇ ਨੂੰ ਲੈ ਕੇ ਹਾਈਕੋਰਟ ਦੇ ਡਬਲ ਬੈਂਚ ਦੇ ਫੈਸਲੇ ਨੇ ਮਾਪਿਆਂ ਨੂੰ ਕੀਤਾ ਨਿਰਾਸ਼

ਬਚਿੱਤਰ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਦੇ ਇਕ ਬੇਟੀ ਹੈ ਅਤੇ ਹੁਣ 11 ਸਾਲ ਬਾਅਦ ਉਸਦੇ ਘਰ ਕਿਲਕਾਰੀਆਂ ਗੂੰਜਣੀਆਂ ਸਨ ਅਤੇ ਮ੍ਰਿਤਕ ਪੈਦਾ ਹੋਇਆ ਬੱਚਾ ਲੜਕਾ ਸੀ ਜੋ ਡਾਕਟਰਾਂ ਦੀ ਲਾਪ੍ਰਵਾਹੀ ਦੀ ਭੇਟ ਚੜ੍ਹ ਗਿਆ ਜਿਸ ਕਾਰਣ ਉਸਦੀ ਪਤਨੀ ਕਾਫ਼ੀ ਸਦਮੇ ’ਚ ਹੈ। ਬਚਿੱਤਰ ਸਿੰਘ ਨੇ ਸਿਹਤ ਮੰਤਰੀ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਜੋ ਡਾਕਟਰ ਕੁਤਾਹੀ ਵਰਤਦੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ