Farmer Protest News: ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਜੇਲ੍ਹਾਂ ਭਰਨ ਲਈ ਹਨ ਪੂਰੀ ਤਰਾਂ ਤਿਆਰ

farmer-protest-against-agriculture-ordinance-bill-in-punjab-haryana
Farmer Protest News: ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨ ਜੇਲ੍ਹਾਂ ਭਰਨ ਲਈ ਦ੍ਰਿੜ੍ਹ ਹਨ। ਅੱਜ ਪੰਜਵੇਂ ਦਿਨ ਵੀ ਕਿਸਾਨ ਜੇਲ੍ਹ ਭਰੋ ਅੰਦੋਲਨ ਤਹਿਤ ਗ੍ਰਿਫਤਾਰੀਆਂ ਦੇਣ ਲਈ ਡਟੇ ਹੋਏ ਹਨ। ਉਂਝ ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਵੀ ਕਿਸਾਨ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਤੋਂ ਅੱਕ ਕੇ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਅੱਜ ਸਿੱਧਾ ਜੇਲ੍ਹਾਂ ਸਾਹਮਣੇ ਜਾ ਕੇ ਗ੍ਰਿਫਤਾਰੀਆਂ ਦੇਣਗੇ। ਕਿਸਾਨਾਂ ਦੇ ਐਲਾਨ ਮਗਰੋਂ ਪੁਲਿਸ ਚੌਕਸ ਹੋ ਗਈ ਹੈ।

ਇਹ ਵੀ ਪੜ੍ਹੋ: Bathinda Murder News: ਬਠਿੰਡਾ ਵਿੱਚ ਕੀਤੇ ਗਏ ਅਕਾਲੀ ਨੇਤਾ ਦਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼

ਦੱਸ ਦਈਏ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪਿਛਲੇ ਪੰਜ ਦਿਨਾਂ ਤੋਂ ਜੇਲ੍ਹ ਭਰੋ ਅੰਦੋਲਨ ਵਿੱਢਿਆ ਹੋਇਆ ਹੈ। ਪੁਲਿਸ ਵੱਲੋਂ ਗ੍ਰਿਫਤਾਰੀਆਂ ਤੋਂ ਟਾਲਾ ਵੱਟਣ ਤੋਂ ਖਫਾ ਹੋ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਜ ਤੋਂ ਪੰਜਾਬ ਦੀਆਂ 9 ਜੇਲ੍ਹਾਂ ਅੱਗੇ ਪੁੱਜ ਕੇ ਗ੍ਰਿਫ਼ਤਾਰੀਆਂ ਦੇਣਗੇ। ਦੱਸ ਦਈਏ ਕਿ ਨੌਂ ਜ਼ਿਲ੍ਹਿਆਂ ਵਿੱਚ ਜੇਲ੍ਹ ਭਰੋ ਅੰਦੋਲਨ ਤਹਿਤ ਮੋਰਚੇ ਚੱਲ ਰਹੇ ਹਨ ਜੋ ਕੇਂਦਰੀ ਖੇਤੀ ਆਰਡੀਨੈਂਸਾਂ ਤੇ ਕੇਂਦਰੀ ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਹਨ।

ਇਹ ਵੀ ਪੜ੍ਹੋ: Farmer Ordinance Protest News: ਹਰਿਆਣੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਪੁਲਿਸ ਨੇ ਕੀਤੀ ਲਾਠੀਚਾਰਜ, ਬੀਜੇਪੀ ਦਾ ਚਿਹਰਾ ਹੋਇਆ ਨੰਗਾ

ਕਿਸਾਨ ਲੀਡਰਾਂ ਨੇ ਅੱਜ ਕਿਹਾ ਕਿ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਖੇਤੀ ’ਤੇ ਨਿਰਭਰ ਹੈ। ਇਹ ਆਰਡੀਨੈਂਸ ਸਮੁੱਚੇ ਅਰਥਚਾਰੇ ਦਾ ਲੱਕ ਤੋੜ ਦੇਣਗੇ। ਇਨ੍ਹਾਂ ਨਾਲ ਦੁਕਾਨਦਾਰਾਂ, ਦਸਤਕਾਰਾਂ ਤੇ ਮਜ਼ਦੂਰਾਂ ਨੂੰ ਵੀ ਵੱਡੀ ਸੱਟ ਵੱਜੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰੇ। ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ