Punjab Electricity News: ਪੰਜਾਬ ਵਿੱਚ ਵੀ ਹੋਵੇਗੀ ਬਿਜਲੀ ਸਸਤੀ: ਕੈਪਟਨ ਅਮਰਿੰਦਰ ਸਿੰਘ

electricity-in-punjab-to-be-cheaper-know-captain

Punjab Electricity News: ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਅਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਦਿੱਸਣ ਲੱਗਾ ਹੈ। ਕੇਜਰੀਵਾਲ ਨੇ ਸਸਤੀ ਬਿਜਲੀ ਤੇ ਹੋਰ ਲੋਕ ਭਲਾਈ ਕੰਮਾਂ ਸਦਕਾ ਦੂਜੀ ਵਾਰ ਸੱਤਾ ਹਾਸਲ ਕੀਤੀ ਹੈ। ਇਸ ਲਈ ਕੈਪਟਨ ਸਰਕਾਰ ਵੀ ਬਿਜਲੀ ਸਸਤੀ ਕਰਨ ਸਣੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇਣ ਜਾ ਰਹੀ ਹੈ। ਇਸ ਤਹਿਤ ਘਰੇਲੂ ਬਿਜਲੀ 2 ਅਪ੍ਰੈਲ ਤੋਂ 25 ਪ੍ਰਤੀਸ਼ਤ ਸਸਤੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Punjab Congress: ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਵਿੱਚ ਮੁੜ ਆਵੇਗੀ ਸਰਕਾਰ: ਕੈਪਟਨ ਅਮਰਿੰਦਰ ਸਿੰਘ

ਦੱਸ ਦਈਏ ਕਿ ਨਵੇਂ ਬਿਜਲੀ ਦਰ 2 ਅਪ੍ਰੈਲ ਤੋਂ ਆਉਣ ਦੀ ਸੰਭਾਵਨਾ ਹੈ। ਪਾਵਰ ਕਮਿਸ਼ਨ ਦੇ ਰੈਗੂਲੇਟਰੀ ਕਮਿਸ਼ਨ ਨੂੰ ਦਿੱਤੇ ਗਏ ਨਵੇਂ ਵਿੱਤੀ ਵਰ੍ਹੇ ਦੌਰਾਨ ਬਿਜਲੀ ਦਰਾਂ ਵਧਾਉਣ ਦੀ ਮੰਗ 14% ਤੋਂ ਘਟਾ ਕੇ 6% ਕਰ ਦਿੱਤੀ ਗਈ ਹੈ। ਪਾਵਰਕਾਮ ਨੇ ਕਿਹਾ ਹੈ ਕਿ ਦੂਜੇ ਸੂਬਿਆਂ ਨੂੰ ਵੇਚੀ ਗਈ ਬਿਜਲੀ ਦਾ ਮੁਨਾਫਾ ਲੋਕਾਂ ਨੂੰ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਸ ਵੇਲੇ 20 ਪ੍ਰਤੀਸ਼ਤ ਸਿੱਧਾ ਟੈਕਸ ਬਿਜਲੀ ‘ਤੇ ਹੈ, ਜਿਸ ‘ਚ 8 ਪ੍ਰਤੀਸ਼ਤ ਈਡੀ, 5 ਪ੍ਰਤੀਸ਼ਤ ਬੁਨਿਆਦੀ ਢਾਂਚਾ, 5 ਪ੍ਰਤੀਸ਼ਤ ਸਮਾਜਿਕ ਸੁਰੱਖਿਆ ਸੈੱਸ ਤੇ 2 ਪ੍ਰਤੀਸ਼ਤ ਮਿਉਂਸੀਪਲ ਟੈਕਸ ਸ਼ਾਮਲ ਹੈ। ਇਸ ਨੂੰ ਤਰਕਸੰਗਤ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ 2 ਅਪ੍ਰੈਲ ਤੋਂ ਲਾਗੂ ਬਿਜਲੀ ਦਰਾਂ ਘਰਾਂ ਨੂੰ ਦਿੱਲੀ ਦੀ ਤਰਜ਼ ‘ਤੇ ਨਵੀਂ ਸਲੈਬ ‘ਚ ਬਿਜਲੀ ਦਰ ਰਾਹਤ ਵਜੋਂ ਦਿੱਤੀ ਜਾ ਸਕਦੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ