Punjab News: ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਦਾ ਤੋਹਫ਼ਾ, 50 ਪੈਸੇ ਸਸਤੀ ਹੋਈ ਬਿਜਲੀ

electricity-became-cheaper-by-50-paise-in-punjab

ਪੰਜਾਬ ਸਰਕਾਰ (Punjab Government) ਨੇ ਕੋਰੋਨਾ ਸੰਕਟ (Corona Crisis) ਦੇ ਵਿਚਕਾਰ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh ਨੇ ਬਿਜਲੀ ਦਰਾਂ (Electricity prices) ਘਟਾ ਦਿੱਤੀਆਂ ਹਨ। ਸੂਬੇ ‘ਚ ਬਿਜਲੀ ਦੀ ਘਰੇਲੂ ਖਪਤ ਲਈ ਪ੍ਰਤੀ ਯੂਨਿਟ ਵਿਚ 50 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸਦੇ ਨਾਲ ਹੀ ਸਥਿਰ ਖ਼ਰਚਿਆਂ ਵਿੱਚ 15 ਰੁਪਏ ਪ੍ਰਤੀ ਕਿਲੋਵਾਟ ਦਾ ਵਾਧਾ ਕੀਤਾ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਨੇ ਨਿੱਜੀ ਬੱਸ ਚਾਲਕਾਂ ਨੂੰ ਵੀ ਰਾਹਤ ਦਿੱਤੀ ਹੈ ਅਤੇ ਟੈਕਸ ਦਰ ਘਟਾ ਦਿੱਤੀ ਹੈ।

ਇਹ ਵੀ ਪੜ੍ਹੋ: Punjab News: ਕੈਪਟਨ ਸਰਕਾਰ ਨੇ ਝੋਨੇ ਦੀ ਕੀਮਤ ਵਿੱਚ ਕੀਤੇ ਗਏ ਘੱਟੋ-ਘੱਟ ਵਾਧੇ ਨੂੰ ਨਕਾਰਿਆ

ਸਟੇਜ ਕੈਰੇਜ ਆਰਡੀਨਰੀ ਬੱਸਾਂ ਲਈ ਟੈਕਸ ਦਰ 2.80 ਰੁਪਏ ਤੋਂ ਘਟਾ ਕੇ ਪ੍ਰਤੀ ਕਿਲੋਮੀਟਰ 2.69 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਟਰਾਂਸਪੋਰਟ ਵਾਹਨ ਮਾਲਕਾਂ ਨੂੰ ਬਿਨਾਂ ਕਿਸੇ ਜ਼ੁਰਮਾਨੇ ਅਤੇ ਵਿਆਜ ਦੇ 30 ਜੂਨ ਤੱਕ ਇਕ ਮਹੀਨੇ ਦੇ ਅੰਦਰ ਟੈਕਸ ਅਦਾ ਕਰਨ ਦੀ ਇਜਾਜ਼ਤ ਦਿੱਤੀ ਗਈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ