ਕਿਸਾਨਾਂ ਅੰਦੋਲਨ ਕਾਰਨ ਅੱਜ ਵੀ ਬੰਦ ਰਹੇਗੀ ਰੇਲ ਆਵਾਜਾਈ, ਤਿਉਹਾਰਾਂ ਦੇ ਮੌਸਮ ਵਿੱਚ ਲੋਕ ਹੋ ਰਹੇ ਪਰੇਸ਼ਾਨ

Due to farmers protest rails will remain closed today

ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਮੱਦੇਨਜ਼ਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰੇਲ ਆਵਾਜਾਈ ਅੱਜ ਵੀ ਪੂਰੀ ਤਰ੍ਹਾਂ ਨਾਲ ਠੱਪ ਰਹੇਗੀ। ਪਿਛਲੇ 43 ਦਿਨਾਂ ਤੋਂ ਇਸ ਰੂਟ ਵਿੱਚ ਵਿਘਨ ਪਿਆ ਹੈ। ਤਿਉਹਾਰਾਂ ਦੇ ਸੀਜ਼ਨ ਲਈ ਸ਼ੁਰੂ ਕੀਤੀਆਂ ਗਈਆਂ ਰੇਲ ਗੱਡੀਆਂ ਨੂੰ ਰੇਲਵੇ ਬੋਰਡ ਨੇ ਰੱਦ ਕਰ ਦਿੱਤਾ ਹੈ।

ਅੰਬਾਲਾ ਮੰਡਲ ਦੇ ਪੀ.ਆਰ. ਅਧਿਕਾਰੀ ਨੇ ਕਿਹਾ ਕਿ ਰੇਲਵੇ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਸਾਰੀਆਂ ਟਰੇਨਾਂ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਟਰੇਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰੇਲ ਗੱਡੀ ਨੰਬਰ 02058 ਊਨਾ ਹਿਮਾਚਲ-ਨਵੀਂ ਦਿੱਲੀ ਐਕਸਪ੍ਰੈਸ ਇਸ ਸਮੇਂ ਅੰਬਾਲਾ ਅਤੇ ਦਿੱਲੀ ਵਿਚਕਾਰ ਚੱਲੇਗੀ। ਅੰਬਾਲਾ-ਊਨਾ ਵਿਚਕਾਰ ਰੇਲ ਗੱਡੀ ਰੱਦ ਕੀਤੀ ਜਾਵੇਗੀ।

ਇਹ ਟ੍ਰੇਨਾਂ ਰੱਦ ਰਹਿਣਗੀਆਂ

-02231/02232 ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਸਪੈਸ਼ਲ ਟਰੇਨ
-04923/04924 ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ
-03255/03256 ਚੰਡੀਗੜ੍ਹ- ਪਾਟਲੀਪੁੱਤਰ ਸਪੈਸ਼ਲ ਟਰੇਨ

ਚੰਡੀਗੜ੍ਹ – ਅੰਬਾਲਾ ਰੇਲ ਆਵਾਜਾਈ 29 ਸਤੰਬਰ ਤੋਂ ਹੈ ਬੰਦ

ਕਿਸਾਨ 29 ਸਤੰਬਰ ਤੋਂ ਚੰਡੀਗੜ੍ਹ-ਅੰਬਾਲਾ ਰੇਲਵੇ ਟਰੈਕ ‘ਤੇ ਲਾਲਦੂ ਰੇਲਵੇ ਸਟੇਸ਼ਨ ਨੇੜੇ ਪ੍ਰਦਰਸ਼ਨ ਕਰ ਰਹੇ ਹਨ। ਇਸਲਈ ਇਹ ਰੂਟ ਪੂਰੀ ਤਰ੍ਹਾਂ ਬੰਦ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਦਿੱਲੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 60 ਟਰੇਨਾਂ ਚਲਾਈਆਂ ਜਾਂਦੀਆਂ ਸਨ। ਇਸ ਦੇ ਬਾਵਜੂਦ ਤਿਉਹਾਰਾਂ ਦੇ ਹਰ ਸੀਜ਼ਨ ਵਿੱਚ ਦੋ-ਤਿੰਨ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਸਨ, ਪਰ ਇਸ ਵਾਰ ਕਿਸਾਨ ਅੰਦੋਲਨ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਜਿਸ ਨਾਲ ਟਰਾਈਸਿਟੀ ਵਿੱਚ ਰਹਿਣ ਵਾਲੇ ਪੰਜ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ