Corona In Chandigarh: ਚੰਡੀਗੜ੍ਹ ਦੀ ਪਹਿਲੀ Corona ਮਰੀਜ਼ ਨੇ ਦਿੱਤੀ COVID19 ਨੂੰ ਦਿੱਤੀ ਮਾਤ

corona-updates-in-chandigarh-hospital

Corona In Chandigarh: ਯੂ. ਟੀ. ਐਡਮਿਨਿਸਟ੍ਰੇਸ਼ਨ ਹੈਲਥ ਵਰਕਰਜ਼ ਅਤੇ ਡਾਕਟਰ ਕੋਰੋਨਾ ਮਰੀਜ਼ਾਂ ਲਈ ਬਹੁਤ ਕੰਮ ਕਰ ਰਹੇ ਹਨ। ਇਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ ਓਨੀ ਘੱਟ ਹੈ। ਇਹ ਲੋਕ ਉਸ ਸਮੇਂ ‘ਚ ਕੰਮ ਰਹੇ ਹਨ, ਜਦੋਂ ਸਾਰੇ ਲੋਕ ਘਰਾਂ ‘ਚ ਹਨ। ਸਾਨੂੰ ਵੀ ਇਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਸੋਮਵਾਰ ਨੂੰ ਡਿਸਚਾਰਜ ਹੋ ਕੇ ਘਰ ਪਹੁੰਚ ਗਈ ਹੈ। 23 ਸਾਲ ਦੀ ਇਸ ਲੜਕੀ ਨੇ ਕਿਹਾ ਕਿ ਹਸਪਤਾਲ ਦਾ ਉਹ ਸਮਾਂ ਸਹੀ ‘ਚ ਮੁਸ਼ਕਿਲ ਸੀ।

ਇਹ ਵੀ ਪੜ੍ਹੋ: Gezette Holidays: ਕੈਪਟਨ ਸਰਕਾਰ ਨੇ ਕੀਤਾ ਗਜ਼ਟਿਡ ਛੁੱਟੀਆਂ ਦਾ ਐਲਾਨ

ਅਜਿਹੇ ‘ਚ ਪਰਿਵਾਰ, ਦੋਸਤ, ਡਾਕਟਰਾਂ ਨੇ ਬਹੁਤ ਹੌਸਲਾ ਦਿੱਤਾ। ਵਾਇਰਸ ਨਾਲ ਲੜਨਾ ਇੰਨਾ ਮੁਸ਼ਕਿਲ ਸ਼ਾਇਦ ਨਹੀਂ ਸੀ, ਜਿੰਨਾ ਇਸ ਨਾਲ ਜੁੜੇ ਡਰ ਨਾਲ ਸੀ। ਬਾਵਜੂਦ ਇਸਦੇ ਅੱਜ ਘਰ ਆ ਕੇ ਚੰਗਾ ਲੱਗ ਰਿਹਾ ਹੈ, ਖਾਸ ਕਰਕੇ ਆਪਣਿਆਂ ਨਾਲ। ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਿਲ ਸਮਾਂ ਸੀ ਪਰ ਇਸ ਦੌਰ ਨੇ ਇਕ ਗੱਲ ਸਿਖਾਈ ਹੈ ਕਿ ਜ਼ਿੰਦਗੀ ਅਨਐਕਸਪੈਕਟੇਡ ਹੈ। ਕੋਈ ਨਹੀਂ ਜਾਣਦਾ ਕਿ ਅਗਲੇ ਪਲ ਕੀ ਹੋਣ ਵਾਲਾ ਹੈ, ਤਾਂ ਅਜਿਹੇ ‘ਚ ਆਪਣੀ ਜ਼ਿੰਦਗੀ ਦਾ ਹਰ ਪਲ ਆਪਣਿਆਂ ਦੇ ਨਾਲ ਜੀਵੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ, ਉਨ੍ਹਾਂ ਨਾਲ ਰਹੋ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ