ਮੋਹਾਲੀ ਦੇ ਵਾਰਡ ਨੰਬਰ-6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਜਿੱਤੀ ਚੋਣ

Congress-candidate-jaspreet-singh-gill-from-mohali

ਮੋਹਾਲੀ ਨਗਰ ਨਿਗਮ ਦੇ 260 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਮੁਹਾਲੀ ਦੇ ਵਾਰਡ ਨੰ. 1 ਤੋਂ ਜਿੱਤ ਨਾਲ ਖਾਤਾ ਖੋਲ੍ਹਿਆ ਹੈ।

ਮੋਹਾਲੀ ਦੇ ਵਾਰਡ ਨੰਬਰ – 1 ਤੋਂ ਕਾਂਗਰਸ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ  – 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਚੋਣ ਜਿੱਤੇ ਹਨ।
ਮੋਹਾਲੀ ਦੇ ਵਾਰਡ ਨੰਬਰ – 3 ਤੋਂ ਕਾਂਗਰਸ ਦੀ ਉਮੀਦਵਾਰ ਦਵਿੰਦਰ ਕੌਰ ਵਾਲੀਆ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ – 4 ਤੋਂ ਕਾਂਗਰਸ ਦਾ ਉਮੀਦਵਾਰ ਰਾਜਿੰਦਰ ਸਿੰਘ ਰਾਣਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ – 5 ਤੋਂ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ – 6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ – 7 ਤੋਂ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ – 8 ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਵੇਦੀ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ -10 ਤੋਂ ਕਾਂਗਰਸ ਦੇ ਉਮੀਦਵਾਰ ਜੀਤੀ ਸਿੱਧੂ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ -11ਤੋਂ ਕਾਂਗਰਸ ਦੀ ਉਮੀਦਵਾਰ ਅਨੁਰਾਧਾ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ – 12 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਹੈਪੀ ਜੇਤੂ ਰਹੇ ਹਨ।

ਮੋਹਾਲੀ ਦੇ ਵਾਰਡ ਨੰਬਰ – 26 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਬਿੰਦਰਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ – 27 ਤੋਂ ਕਾਂਗਰਸੀ ਉਮੀਦਵਾਰ ਜੇਤੂ
ਮੋਹਾਲੀ ਦੇ ਵਾਰਡ ਨੰਬਰ – 28 ਤੋਂ ਆਜ਼ਾਦ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ – 29 ਤੋਂ ਆਜ਼ਾਦ ਉਮੀਦਵਾਰ ਰਾਜਿੰਦਰ ਕੌਰ ਕੁੰਭੜਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ – 30 ਤੋਂ ਕਾਂਗਰਸੀ ਉਮੀਦਵਾਰ ਜੇਤੂ

ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਸੀ ਪਰ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਸੀ।ਮੋਹਾਲੀ ਨਗਰ ਨਿਗਮ ਦੇ 2 ਬੂਥਾਂ ‘ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਮੁੜ ਪੋਲਿੰਗ ਹੋਈ ਸੀ।

ਇਕ ਧਿਰ ਦੇ ਵਿਅਕਤੀ ‘ਤੇ ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ ਵੀ ਲੱਗੇ ਸਨ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ ‘ਤੇ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ।

 

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ