ਮੋਹਾਲੀ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ

Congress-candidate-jaspreet-kaur-from-ward-no-1-of-mohali-declared-the-winner

ਮੋਹਾਲੀ ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ

ਮੋਹਾਲੀ ਦੇ ਵਾਰਡ ਨੰਬਰ -1 ਤੋਂ ਕਾਂਗਰਸ ਦੀਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ।ਮੋਹਾਲੀ ਨਗਰ ਨਿਗਮ ਦੇ 260 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।

ਦਰਅਸਲ ‘ਚ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ -10 ਦੇ 2 ਬੂਥਾਂ (ਬੂਥ ਨੰਬਰ 32 ਅਤੇ 33) ‘ਤੇ 17 ਫ਼ਰਵਰੀ ਨੂੰ ਦੁਬਾਰਾ ਪੋਲਿੰਗ ਕਰਵਾਈ ਗਈ ਸੀ।ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਸੀ ਪਰ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਸੀ।ਮੋਹਾਲੀ ਨਗਰ ਨਿਗਮ ਦੇ 2 ਬੂਥਾਂ ‘ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਮੁੜ ਪੋਲਿੰਗ ਹੋਈ ਸੀ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ ‘ਤੇ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ।

ਦੱਸ ਦੇਈਏ ਕਿ ਪੰਜਾਬ ਦੇ ਬਾਕੀ ਥਾਵਾਂ ‘ਤੇ 14 ਫਰਵਰੀ ਨੂੰ ਹੋਈਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਮਿਲੀ ਹੈ। ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ