ਕਿਰਨ ਖੇਰ ਦੇ ਰੋਡ ਸ਼ੋਅ ‘ਚ ਚੰਡੀਗੜ੍ਹ ਪੁਲਸ ਨੇ ਕੱਟੇ ਚਲਾਨ, ਹੋਇਆ ਹੰਗਾਮਾ

kirron kher road show bjp

ਚੰਡੀਗੜ੍ਹ : ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਰੋਡ ਸ਼ੋਅ ‘ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਚੰਡੀਗੜ੍ਹ ਪੁਲਸ ਨੇ ਰੋਡ ਸ਼ੋਅ ‘ਚ ਭਾਜਪਾ ਵਰਕਰਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ। ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਚੰਡੀਗੜ੍ਹ ਤੋਂ ਕਿਰਨ ਖੇਰ ਨੂੰ ਟਿਕਟ ਦਿੱਤੀ ਹੈ। ਅੱਜ ਕਿਰਨ ਖੇਰ ਨੇ ਚੋਣਾਂ ਲਈ ਆਪਣਾ ਪਰਚਾ ਭਰਨਾ ਹੈ ਜਿਸ ਲਈ ਇਹ ਰੋਡ ਸ਼ੋਅ ਕੀਤਾ ਗਿਆ।

ਰੋਡ ਸ਼ੋਅ ‘ਚ ਭਾਜਪਾ ਦੇ ਵਰਕਰ ਬਿਨਾਂ ਹੈਲਮੇਟ ਤੇ ਇਕ ਮੋਟਰਸਾਈਕਲ ਤੇ ਤਿੰਨ-ਤਿੰਨ ਸਵਾਰ ਹੋ ਕੇ ਵਾਹਨ ਚਲਾ ਰਹੇ ਸਨ। ਇਸ ਨੂੰ ਲੈ ਕੇ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਚਲਾਨ ਕੱਟਣ ਤੋਂ ਭਾਜਪਾ ਦੇ ਵਰਕਰ ਪੁਲਸ ਦੀ ਕਾਰਵਾਈ ਤੇ ਭੜਕ ਉੱਠੇ ਅਤੇ ਸੜਕ ‘ਤੇ ਹੀ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਉਮੀਦਵਾਰ ਐਲਾਨੇ ਜਾਨ ਮਗਰੋਂ ਸੰਨੀ ਦਿਓਲ ਤੇ ਭਾਜਪਾ ਲਈ ਨਵੀਂ ਮੁਸੀਬਤ, ਕਵਿਤਾ ਖੰਨਾ ਨੇ ਕੀਤੀ ਬਗਾਵਤ