Captain Amarinder Singh: 20 ਭਾਰਤੀ ਫੌਜੀਆਂ ਦੀ ਨਿਰਦੋਸ਼ ਹੱਤਿਆ ਨੂੰ ਲੈ ਕੇ ਚੀਨ ਤੇ ਭੜ੍ਹਕੇ ਕੈਪਟਨ ਅਮਰਿੰਦਰ ਸਿੰਘ

Captain Amarinder Singh

Captain Amarinder Singh: ਗਲਵਾਨ ਘਾਟੀ ‘ਚ ਚੀਨ ਵਲੋਂ 20 ਭਾਰਤੀ ਫੌਜੀਆਂ ਦੀ ਨਿਰਦੋਸ਼ ਹੱਤਿਆ ਕਰਨ ਨੂੰ ਗਲਤ ਕਾਰਵਾਈ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਹਿੰਸਕ ਝੜਪ ‘ਚ ਕੀਮਤੀ ਜਾਨਾਂ ਦੇ ਨੁਕਸਾਨ ਨੂੰ ਲੈ ਕੇ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰਾ ਰਾਸ਼ਟਰ ਸਰਕਾਰ ਵਲੋਂ ਇਸ ਖਤਰਨਾਕ ਹਮਲੇ ਦੇ ਜਵਾਬ ‘ਚ ਕਰਾਰੀ ਕਾਰਵਾਈ ਚਾਹੁੰਦਾ ਹੈ।

ਇਹ ਵੀ ਪੜ੍ਹੋ: CORONA IN CHANDIGARH: ਚੰਡੀਗੜ੍ਹ ਵਿੱਚ ਦਿਨੋਂ ਦਿਨ ਵੱਧ ਰਿਹਾ CORONA ਦਾ ਕਹਿਰ, ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ

ਕੈਪਟਨ ਅਮਰਿੰਦਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੋਰਚੇ ‘ਤੇ ਮੌਜੂਦ ਫੌਜੀਆਂ ਨੂੰ ਸਪੱਸ਼ਟ ਤੌਰ ‘ਤੇ ਇਹ ਸੰਦੇਸ਼ ਭੇਜਿਆ ਜਾਵੇ ਕਿ ਜੇ ਉਹ ਸਾਡਾ 1 ਫੌਜੀ ਮਾਰਨਗੇ ਤਾਂ ਅਸੀਂ ਉਨ੍ਹਾਂ ਦੇ 3 ਫੌਜੀ ਮਾਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸਿਆਸਤਦਾਨ ਹੋਣ ਦੇ ਨਾਤੇ ਨਹੀਂ ਬੋਲ ਰਹੇ ਹਨ ਸਗੋਂ ਉਹ ਇਨਸਾਨ ਦੇ ਰੂਪ ‘ਚ ਬੋਲ ਰਹੇ ਹਨ, ਜਿਸ ਨੇ ਫੌਜ ‘ਚ ਕੰਮ ਕੀਤਾ ਹੈ ਅਤੇ ਜੋ ਇਸ ਸੰਸਥਾ ਨਾਲ ਹੁਣ ਵੀ ਪਿਆਰ ਕਰਦਾ ਹੈ।

ਭਾਰਤੀ ਫੌਜੀਆਂ ‘ਤੇ ਹੋਏ ਹਮਲੇ ਨੂੰ ਦੇਖਦੇ ਹੋਏ ਚੀਨੀ ਫੌਜੀਆਂ ‘ਤੇ ਗੋਲੀ ਨਾ ਚਲਾਏ ਜਾਣ ‘ਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਨਾ ਕੋਈ ਆਪਣਾ ਕੰਮ ਕਰਨ ‘ਚ ਅਸਫਲ ਰਿਹਾ ਹੈ ਅਤੇ ਅਸੀਂ ਉਸ ਦਾ ਪਤਾ ਲਗਾਉਣਾ ਹੈ। ਜੇ ਫੌਜ ਦਾ ਯੂਨਿਟ ਹਥਿਆਰਬੰਦ ਸੀ, ਜਿਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਕਮਾਂਡਿੰਗ ਅਫਸਰ ਦੇ ਮਾਰੇ ਜਾਣ ‘ਤੇ ਸੈਕੰਡ ਇਨ ਕਮਾਂਡ ਨੂੰ ਮੌਕੇ ‘ਤੇ ਚੀਨੀ ਫੌਜੀਆਂ ‘ਤੇ ਗੋਲੀ ਚਲਾਉਣ ਦੇ ਨਿਰਦੇਸ਼ ਦੇਣੇ ਚਾਹੀਦੇ ਸਨ।

ਪੂਰਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਸਾਡੇ ਟ੍ਰੇਂਡ ਫੌਜੀਆਂ ਨੇ ਜਵਾਬੀ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਹਥਿਆਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਗੋਲੀ ਕਿਉਂ ਨਹੀਂ ਚਲਾਈ? ਜਦੋਂ ਸਾਡੇ ਫੌਜੀ ਮਾਰੇ ਜਾ ਰਹੇ ਸਨ ਤਾਂ ਹੋਰ ਅਧਿਕਾਰੀ ਨੇੜੇ ਹੀ ਖਾਮੋਸ਼ ਕਿਉਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਉਹ ਇਕ ਤਮਾਸ਼ਾ ਨਹੀਂ ਸੀ ਅਤੇ ਚੀਨ ਨੂੰ ਮਜ਼ਬੂਤੀ ਨਾਲ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਭਾਰਤ ਇਸ ਮਾਮਲੇ ‘ਚ ਕੋਈ ਵੀ ਕਮਜ਼ੋਰੀ ਨਹੀਂ ਦਿਖਾਏਗਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ