Bhagwant Mann News: ਭਗਵੰਤ ਮਾਨ ਨੇ ਕਸਿਆ ਸਿਆਸੀ ਤੰਦ, ਤੱਕੜੀ ਦੀਆਂ ਰੱਸੀਆਂ ਬਚਾ ਲਵੇ ਸੁਖਬੀਰ ਬਾਦਲ

bhagwant-mann-vs-sukhbir-badal
Bhagwant Mann News: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਧਰਨੇ ਦੇ ਰਹੇ ਅਕਾਲੀ ਦਲ ਨੂੰ ਰੱਜ ਕੇ ਰਗੜੇ ਲਾਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ‘ਚ ਤਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਾਥ ਦਿੰਦਾ ਹੈ ਪਰ ਪੰਜਾਬ ‘ਚ ਆ ਕੇ ਉਨ੍ਹਾਂ ਹੀ ਨੀਤੀਆਂ ਖਿਲਾਫ ਧਰਨੇ ਦੇ ਰਿਹਾ ਹੈ, ਇਸ ਲਈ ਅਕਾਲੀ ਦਲ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕੀ ਕਰ ਰਿਹਾ ਹੈ।

ਇਹ ਵੀ ਪੜ੍ਹੋ: Bhagwant Mann News: ਭਗਵੰਤ ਮਾਨ ਨੇ ਸਿੱਖਿਆ ਮੰਤਰੀ ਨੂੰ ਦਿੱਤੀ ਚੇਤਾਵਨੀ, ਆਮ ਆਦਮੀ ਪਾਰਟੀ ਹਮੇਸ਼ਾ ਬੇਰੁਜ਼ਗਾਰਾਂ ਦੇ ਹੱਕ ਦੇ ਲਈ ਸੰਘਰਸ਼ ਕਰੇਗੀ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪ ਦੇ ਝਾੜੂ ਤੀਲਾ-ਤੀਲਾ ਹੋਣ ਵਾਲੇ ਬਿਆਨ ‘ਤੇ ਭਗਵੰਤ ਮਾਨ ਨੇ ਸੁਖਬੀਰ ਵੱਲ ਤਿੱਖਾ ਸਿਆਸੀ ਤੀਰ ਛੱਡਦਿਆਂ ਕਿਹਾ ਹੈ ਕਿ ਝਾੜੂ ਤਾਂ ਤੀਲਾ-ਤੀਲਾ ਹੋਣੋਂ ਬਚ ਗਿਆ, ਹੁਣ ਸੁਖਬੀਰ ਬਾਦਲ ਆਪਣੀ ਤੱਕੜੀ ਦੀਆਂ ਰੱਸੀਆਂ ਬਚਾ ਲੈਣ। ਭਗਵੰਤ ਮਾਨ ਨੇ ਇਹ ਬਿਆਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਬਣਾਈ ਗਈ ਪਾਰਟੀ ਦੇ ਆਧਾਰ ‘ਤੇ ਦਿੱਤਾ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ