Aam Aadmi Party Punjab: ਦਿੱਲੀ ਵਾਲਾ ਜਲਵਾ ਪੰਜਾਬ ਵਿੱਚ ਦਿਖਾਉਣਾ ਮੁਸ਼ਕਿਲ ਹੈ: ਧਰਮਵੀਰ ਗਾਂਧੀ

aap-will-not-win-in-punjab-again

Aam Aadmi Party Punjab: ਦਿੱਲੀ ਵਿੱਚ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਸੱਤਾ ਦੇ ਸੁਫਨੇ ਵੇਖ ਰਹੀ ਹੈ। ਕਾਂਗਰਸ ਦੀ ਵਾਅਦਾ ਖਿਲਾਫੀ ਕਰਕੇ ਲੋਕ ਰੋਹ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਪੰਥਕ ਹਲਕਿਆਂ ਦੇ ਗੁੱਸੇ ਨੂੰ ਵੇਖ ‘ਆਪ’ ਲੀਡਰਾਂ ਨੂੰ ਸੱਤਾ ਨੇੜੇ ਹੀ ਦਿਖਾਈ ਦੇ ਰਹੀ ਹੈ। ਇਸ ਲਈ ਉਹ ਜ਼ੋਰਸ਼ੋਰ ਨਾਲ ਮੈਦਾਨ ਵਿੱਚ ਨਿੱਤਰ ਆਏ ਹਨ।

aap-will-not-win-in-punjab-again

ਇਸ ਸਭ ਨੂੰ ਵੇਖਦਿਆਂ ਕੁਝ ਸਿਆਸੀ ਮਾਹਿਰ ਵੀ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਮੁੜ ਪੈਰਾਂ ‘ਤੇ ਹੋ ਸਕਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਸਦ ਮੈਂਬਰ ਤੇ ਪੰਜਾਬ ਦੀ ਸਿਆਸਤ ਦੀ ਚੰਗੀ ਸਮਝ ਰੱਖਣ ਵਾਲੇ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਦਿੱਲੀ ਵਾਲਾ ਜਲਵਾ ਪੰਜਾਬ ਵਿੱਚ ਵਿਖਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹਾ ਹੈ। ਇਸ ਕਾਰਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਪੰਜਾਬ ’ਚ ਪਿਛਲੀਆਂ ਚੋਣਾਂ ਵਾਂਗ ਬੁਰੀ ਤਰ੍ਹਾਂ ਹਾਰੇਗੀ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ