ਮੋਹਾਲੀ ਦੀ ਇਕ ਕੰਪਨੀ ਨੇ ਮਰੀਜ਼ਾਂ ਲਈ ਲਾਇਆ ਮੁਫ਼ਤ ਮੈਡੀਕਲ ਆਕਸੀਜਨ ਦਾ ‘ਲੰਗਰ’

A-free-service-of-oxygen-cyclinders-was-initiated-by-a-company-in-Mohali

ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਜਿਹੇ ‘ਚ ਕਈ ਥਾਵਾਂ ਤੋਂ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ  । ਇਸ ਵਿਚਕਾਰ ਪੰਜਾਬ ਦੇ ਮੋਹਾਲੀ ਵਿੱਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਅੱਗੇ ਆਈ ਹੈ। ਉਹ ਕੰਪਨੀ ਮੁਫ਼ਤ ਮੈਡੀਕਲ ਆਕਸੀਜਨ ਮੁਹੱਈਆ ਕਰਵਾ ਰਹੀ ਹੈ।

Hitech Industries ਕੰਪਨੀਦੇ ਡਾਇਰੈਕਟਰ ਆਰ ਐਸ ਸਚਦੇਵ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੋੜਵੰਦਾਂ ਨੂੰ ਘਰਾਂ ਵਿਚ ਮੁਫ਼ਤ ਆਕਸੀਜਨ ਦੇ ਰਹੇ ਹਨ। ਉਨ੍ਹਾਂ ਦੱਸਿਆ ਪਹਿਲਾਂ ਉਹ ਆਪਣੇ ਹੀ ਸਿਲੰਡਰ ਵਿਚ ਆਕਸੀਜਨ ਦਿੰਦੇ ਸਨ ਪਰ ਕਈ ਵਾਰ ਲੋਕਾਂ ਨੇ ਸਿਲੰਡਰ ਹੀ ਵਾਪਿਸ ਨਹੀਂ ਕੀਤੇ।

ਰੋਜ਼ਾਨਾ ਤਕਰੀਬਨ 80 ਸਿਲੰਡਰ ਲੋੜਵੰਦਾਂ ਲਈ ਭਰੇ ਜਾ ਰਹੇ ਹਨI ਕਈ ਹੋਰ ਰਾਜਾਂ ਤੋਂ ਵੀ ਕੋਰੋਨਾ ਦੇ ਇਨਫੈਕਟੇਡ ਮਰੀਜ਼ਾਂ ਲਈ ਆਕਸੀਜਨ ਮੁਹੱਈਆ ਕਰਵਾਉਣ ਲਈ ਫੋਨ ਆ ਰਹੇ ਹਨ ਪਰ ਉਹ ਏਨੀ ਦੂਰ ਆਕਸੀਜਨ ਸਿਲੰਡਰ ਨਹੀਂ ਪਹੁੰਚਾ ਸਕਦੇ  । ਉਨ੍ਹਾਂ ਵੱਲੋਂ ਇਕ ਮੋਬਾਈਲ ਨੰਬਰ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤਾ ਹੋਇਆ ਹੈ, ਜਿਸ ਉਤੇ ਲੋੜਵੰਦ ਕਾਲ ਕਰਦੇ ਹਨ।

ਰਾਜਾਂ ਦੇ ਲੋਕ ਵੀ ਲਗਾਤਾਰ ਕਾਲ ਕਰ ਰਹੇ ਹਨ। ਉਨ੍ਹਾਂ ਮੁਤਾਬਿਕ ਕੋਰੋਨਾ ਦੇ ਚਲਦੇ ਹਸਪਤਾਲਾਂ ਵਿਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ  ।  ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਹਾਲੇ ਤਕ ਆਕਸਜੀਨ ਦੀ ਘਾਟ ਤਾਂ ਨਹੀਂ ਹੈ ਪਰ ਜੋ ਹਾਲਾਤ ਹਨ ਕਮੀ ਵੀ ਹੋ ਸਕਦੀ ਹੈ ।

ਆਕਸੀਜਨ ਦਾ ਸਿਲੰਡਰ ਭਰਵਾਉਣ ਆਏ ਇਕ ਬਜ਼ੁਰਗ ਨੇ ਦੱਸਿਆ ਕਿ ਉਹ ਰੋਜ਼ ਦੋ ਆਕਸੀਜਨ ਸਲੰਡਰ ਆਪਣੀ ਘਰਵਾਲੀ ਲਈ ਭਰਵਾਉਂਦੇ ਹਨI ਉਨ੍ਹਾਂ ਨੇ ਦੱਸਿਆ ਕਿ ਉਹ ਫੈਕਟਰੀ ਦੇ ਮਲਿਕ ਨੂੰ ਨਹੀਂ ਜਾਣਦੇ ਸਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਜਾਣ ਪਛਾਣ ‘ਤੇ ਹੀ ਇਹ ਮੁਫ਼ਤ ਆਕਸੀਜਨ ਮੁਹੱਈਆ ਕਰਾਈ ਜਾਂਦੀ ਹੈ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ