Chandigarh News: PSEB ਨੇ ਬੱਚਿਆਂ ਦੇ ਭਵਿੱਖ ਲਈ ਲਿਆ ਅਹਿਮ ਫੈਸਲਾ, 6ਵੀਂ ਤੋਂ 10ਵੀਂ ਦੇ ਵਿਦਿਆਰਥੀ ਪ੍ਰੀਖਿਆ ਲਈ ਰਹਿਣ ਤਿਆਰ

6th-to-10th-grade-students-ready-for-the-online-exam

Chandigarh News: ਕੋਰੋਨਾਵਾਇਰਸ ਕਰਕੇ ਹੋਏ ਲੌਕਡਾਊਨ ਕਾਰਨ ਸਿੱਖਿਆ ‘ਤੇ ਖਾਸਾ ਪ੍ਰਭਾਵ ਪੈ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਆਨਲਾਈਨ ਅਸੈਸਮੈਂਟ ਟੈਸਟ ਲੈਣ ਜਾ ਰਿਹਾ ਹੈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ 35-ਸੈਕਟਰ ਵਿੱਚ ਪੁੱਤ ਨੇ ਮਾਂ-ਪਿਉ ਨੂੰ ਕੱਢਿਆ ਘਰੋਂ ਬਾਹਰ, ਮਾਂ-ਪਿਉ ਵਲੋਂ ਇਨਸਾਫ ਦੀ ਮੰਗ

ਇਸ ਲਈ ਵਿਭਾਗ ਨੇ ਡੇਟਸ਼ੀਟ ਵੀ ਜਾਰੀ ਕੀਤੀ ਹੈ। ਵਿਭਾਗ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਦੇ ਵਟਸਐਪ ਗਰੁੱਪ ‘ਤੇ ਪ੍ਰਸ਼ਨ ਪੱਤਰ ਸਾਂਝਾ ਕਰੇਗਾ। ਬੱਚੇ ਇਸ ਨੂੰ ਹੱਲ ਕਰਨਗੇ ਤੇ ਇਸ ਨੂੰ ਅਨਸਰ ਸ਼ੀਟ ਗਰੁੱਪ ਵਿੱਚ ਖੁਦ ਸਾਂਝਾ ਕਰਨਗੇ। ਬੱਚਿਆਂ ਨੂੰ 20 ਨਵੰਬਰ ਦੇ ਇਸ ਟੈਸਟ ਲਈ 24 ਘੰਟੇ ਦਿੱਤੇ ਜਾਣਗੇ। ਇਨ੍ਹਾਂ ਪ੍ਰੀਖਿਆਵਾਂ ਦੇ ਨੰਬਰ ਵੀ ਫਾਈਨਲ ਪ੍ਰੀਖਿਆ ‘ਚ ਸ਼ਾਮਲ ਕੀਤੇ ਜਾਣਗੇ। ਹਾਲਾਂਕਿ ਇਮਤਿਹਾਨ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉੱਠ ਰਹੇ ਹਨ, ਪਰ ਵਿਭਾਗ ਬੱਚਿਆਂ ਨੂੰ ਪੜ੍ਹਾਈ ‘ਚ ਰੁੱਝੇ ਰੱਖਣ ਦੇ ਯਤਨ ਵਜੋਂ ਇਸ ਦਾ ਹਵਾਲਾ ਦੇ ਰਿਹਾ ਹੈ।

ਇਹ ਟੈਸਟ 13 ਜੁਲਾਈ ਤੋਂ ਸ਼ੁਰੂ ਹੋਵੇਗਾ ਤੇ 18 ਜੁਲਾਈ ਤੱਕ ਚੱਲੇਗਾ। 20 ਅੰਕਾਂ ਵਿੱਚ ਓਬਜੈਕਟਿਵ ਤੇ ਸਬਜੈਕਟਿਵ ਦੋਵੇਂ ਪ੍ਰਸ਼ਨ ਹੋਣਗੇ। ਵਿਸ਼ਾ ਅਧਿਆਪਕਾਂ ਨੂੰ ਇਸ ਟੈਸਟ ਜਾਂਚ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਵਰਚੂਅਲ ਮੀਟ ਵੀ 30 ਤੇ 31 ਜੁਲਾਈ ਨੂੰ ਲਈ ਜਾਏਗੀ। ਇਸ ਦੇ ਨਾਲ ਮੁੱਖ ਛੇ ਵਿਸ਼ਿਆਂ ਤੋਂ ਇਲਾਵਾ ਵਿਕਲਪਿਕ ਵਿਸ਼ਿਆਂ ਦਾ ਇੱਕ ਗੂਗਲ ਕੁਇਜ਼ ਵੀ ਕੀਤਾ ਜਾਵੇਗਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ