Corona in Chandigarh: ਚੰਡੀਗੜ੍ਹ ਵਾਸੀਆਂ ਦੇ ਲਈ ਰਾਹਤ ਭਰੀ ਖ਼ਬਰ, 6 ਲੋਕਾਂ ਨੇ ਦਿੱਤੀ Corona ਨੂੰ ਮਾਤ

6-people-beats-corona-in-chandiagrh

Corona in Chandigarh: Coronavirus ਦੇ ਕਹਿਰ ਦੌਰਾਨ ਚੰਡੀਗੜ੍ਹ ਵਾਸੀਆਂ ਲਈ ਚੰਗੀ ਖਬਰ ਆਈ ਹੈ। Corona ਦਾ ਸ਼ਿਕਾਰ ਹੋਏ ਸ਼ਹਿਰ ਦੇ 6 ਲੋਕਾਂ ਨੇ ਇਸ ਵਾਇਰਲ ਖਿਲਾਫ ਜੰਗ ਜਿੱਤ ਲਈ ਹੈ ਅਤੇ ਪੀ. ਜੀ. ਆਈ. ‘ਚੋਂ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਇਨ੍ਹਾਂ ਲੋਕਾਂ ‘ਚ ਸੈਕਟਰ-30 ਦੇ 4 ਵਿਅਕਤੀ, ਸੈਕਟਰ-26 ਦਾ ਇਕ ਵਿਅਕਤੀ ਅਤੇ ਮੁੱਲਾਂਪੁਰ ਦੇ ਰਹਿਣ ਵਾਲਾ ਪੀ. ਜੀ. ਆਈ. ਦਾ ਮੇਲ ਨਰਸ ਸ਼ਾਮਲ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 5 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਗਏ। ਇਨ੍ਹਾਂ ‘ਚ 2 ਮਹੀਨੇ ਦੇ ਬੱਚੇ ਸਮੇਤ 3 ਲੋਕ ਨਵਾਂਗਰਾਓਂ ਤੋਂ ਹਨ ਅਤੇ 2 ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਚੰਡੀਗੜ੍ਹ ਦੇ ਡਿਸਚਾਰਜ ਹੋਏ ਮਰੀਜ਼ਾਂ ‘ਚ 33 ਸਾਲ ਦਾ ਜੀ. ਐਮ. ਸੀ. ਐਚ. ਦਾ ਨਰਸਿੰਗ ਸਟਾਫ ਅਤੇ 28 ਸਾਲ ਦੀ ਬਾਪੂਧਾਮ ਦੀ ਇਕ ਔਰਤ ਹੈ। ਚੰਡੀਗੜ੍ਹ ਤੋਂ ਹੁਣ ਤੱਕ 32 ਮਰੀਜ਼ ਡਿਸਚਾਰਜ ਹੋ ਗਏ ਹਨ, ਉੱਥੇ ਹੀ ਚੰਡੀਗੜ੍ਹ ‘ਚ ਕੁੱਲ ਮਰੀਜ਼ਾਂ ਦਾ ਅੰਕੜਾ 191 ‘ਤੇ ਪਹੁੰਚ ਗਿਆ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ