Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, Corona ਦੇ ਕੇਸਾਂ ਵਿੱਚ ਪਹਿਲਾ ਨਾਲੋਂ 50 ਫੀਸਦੀ ਵਾਧਾ

50-per-cent-increase-in-corona-cases-than-before-in-chandigarhs

Corona in Chandigarh: ਇੱਥੇ Coronavirus ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸੈਕਟਰ 30 ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ Coronavirus ਮਰੀਜ਼ਾਂ ਦੀ ਗਿਣਤੀ ਵਧ ਕੇ 50 ਤੱਕ ਪਹੁੰਚ ਗਈ ਹੈ। ਕੁਆਰੰਟੀਨ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਤੇ ਵੱਖ-ਵੱਖ ਘਰਾਂ ‘ਚ ਜਾ ਕੇ ਇਨ੍ਹਾਂ ਦੇ ਸਬੰਧੀਆਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਨਾਲ ਸੈਕਟਰ 30 ‘ਚ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਇਲਾਕੇ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Punjab Agriculture News: ਪੰਜਾਬ ਵਿੱਚ 13ਵੇਂ ਦਿਨ 670207 ਮੀਟ੍ਰਿਕ ਟਨ ਕਣਕ ਦੀ ਖਰੀਦ ਮੁਕੰਮਲ

ਦੋ ਦਿਨ ਪਹਿਲਾਂ ਤੱਕ ਸਿਰਫ ਚੰਡੀਗੜ੍ਹ ‘ਚ 30 ਲੋਕਾਂ ਨੂੰ Coronavirus ਦੀ ਪੁਸ਼ਟੀ ਕੀਤੀ ਗਈ ਸੀ। ਪਿਛਲੇ ਦੋ ਦਿਨਾਂ ਦੇ ਕੇਸਾਂ ਨੇ ਪ੍ਰਸ਼ਾਸਨ ਤੇ ਸ਼ਹਿਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਦੋ ਦਿਨਾਂ ‘ਚ 15 ਮਾਮਲੇ ਸਾਹਮਣੇ ਆਏ ਹਨ। ਇਹ ਵਾਧਾ ਕੁੱਲ ਮਾਮਲਿਆਂ ਦਾ 50 ਪ੍ਰਤੀਸ਼ਤ ਹੈ।

 

ਇਹ ਚਿੰਤਾ ਦਾ ਵਿਸ਼ਾ ਹੈ ਕਿ ਇਨ੍ਹਾਂ ਦੋ ਦਿਨਾਂ ‘ਚ ਜਿਨ੍ਹਾਂ ਮਾਮਲਿਆਂ ‘ਚ ਵਾਧਾ ਹੋਇਆ ਹੈ, ਉਸ ਨਾਲ ਕਮਿਊਨਿਟੀ ਟਰਾਂਸਮਿਸ਼ਨ ਫੈਲਣ ਦਾ ਖਦਸ਼ਾ ਵਧ ਗਿਆ ਹੈ ਕਿਉਂਕਿ ਸ਼ਨੀਵਾਰ ਨੂੰ Coronavirus ਜੀਐਮਸੀਐਚ-32 ਦੇ ਵਾਰਡ ਸਰਵੈਂਟ ਬਾਪੁਧਮ ਦੇ ਵਸਨੀਕ ਨਰਿੰਦਰ ‘ਚ Coronavirus ਪਾਇਆ ਗਿਆ ਸੀ। ਬਾਅਦ ‘ਚ ਉਸ ਦੇ ਪਰਿਵਾਰ ਦੇ ਪੰਜ ਹੋਰ ਵਿਅਕਤੀ ਸਕਾਰਾਤਮਕ ਪਾਏ ਗਏ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ