Chandigarh Corona News: ਟ੍ਰਾਈਸਿਟੀ ਵਿੱਚ ਕੋਰੋਨਾ ਦਾ ਕਹਿਰ ਜਾਰੀ, 2 ਲੋਕਾਂ ਦੀ ਹੋਈ ਮੌਤ, 244 ਨਵੇਂ ਕੇਸ ਆਏ ਸਾਹਮਣੇ

2-killed-224-corona-positive-cases-in-tricity

Chandigarh Corona News: ਟ੍ਰਾਈਸਿਟੀ ਵਿਚ ਇਕ ਵਾਰ ਫਿਰ ਇਕ ਦਿਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਗਈ ਹੈ। ਇਸ ਵਾਰ ਇਹ ਗਿਣਤੀ ਇਸ ਤੋਂ ਪਹਿਲਾਂ ਇਕ ਦਿਨ ਵਿਚ ਪਾਜ਼ੇਟਿਵ ਪਾਏ ਗਏ 216 ਤੋਂ ਵੀ ਜ਼ਿਆਦਾ ਹੈ। ਸੋਮਵਾਰ ਨੂੰ ਟ੍ਰਾਈਸਿਟੀ ਵਿਚ ਕੋਰੋਨਾ ਦੇ 224 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿਚ 80 ਚੰਡੀਗੜ੍ਹ ਤੋਂ, 76 ਮੋਹਾਲੀ ਤੋਂ ਅਤੇ 68 ਪੰਚਕੂਲਾ ਤੋਂ ਪਾਜ਼ੇਟਿਵ ਪਾਏ ਗਏ ਹਨ। ਉੱਥੇ ਹੀ ਦੋ ਲੋਕਾਂ ਦੀ ਮੌਤ ਹੋ ਗਈ। ਦੋਵੇਂ ਡੇਰਾਬੱਸੀ ਅਤੇ ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ: Punjab University Protest News: ਪੰਜਾਬ ਯੂਨੀਵਰਸਿਟੀ ਦੁਆਰਾ ਫੀਸ ਵਸੂਲਣ ਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ

ਦੋਵਾਂ ਦੀ ਉਮਰ 38 ਸਾਲ ਸੀ ਅਤੇ ਕਈ ਬੀਮਾਰੀਆਂ ਤੋਂ ਉਹ ਪਹਿਲਾਂ ਤੋਂ ਹੀ ਜੂਝ ਰਹੇ ਸਨ। ਮੁਬਾਰਕਪੁਰ ਨਿਵਾਸੀ ਦੀ ਮੌਤ ਪੀ. ਜੀ. ਆਈ. ਵਿਚ ਹੋਈ ਹੈ, ਉੱਥੇ ਹੀ ਡੇਰਾਬੱਸੀ ਨਿਵਾਸੀ ਦੀ ਮੌਤ ਪੰਚਕੂਲਾ ਦੇ ਐਲਕੈਮਿਸਟ ਹਸਪਤਾਲ ਵਿਚ ਹੋਈ ਹੈ।ਸੋਮਵਾਰ ਨੂੰ ਚੰਡੀਗੜ੍ਹ ਵਿਚ 80 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 56 ਲੋਕਾਂ ਦੀ ਆਰ. ਟੀ. ਸੀ. ਪੀ. ਆਰ. ਰਾਹੀਂ ਟੈਸਟਿੰਗ ਹੋਈ ਤਾਂ 24 ਲੋਕਾਂ ਦੀ ਟੈਸਟਿੰਗ ਐਂਟੀਜਨ ਕਿੱਟ ਨਾਲ ਰਿਪੋਰਟ ਪਾਜ਼ੇਟਿਵ ਆਈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੁਲ ਮਰੀਜ਼ਾਂ ਦੀ ਗਿਣਤੀ ਹੁਣ 1595 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: Chandigarh News: ਆਬਕਾਰੀ ਵਿਭਾਗ ਵੱਲੋਂ ਡੇਰਾ ਬੱਸੀ ਤੋਂ 27,600 ਲੀਟਰ ਨਾਜਾਇਜ਼ ਸਪਿਰਟ ਕੀਤੀ ਬਰਾਮਦ

ਹਾਲਾਂਕਿ 100 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋ ਗਏ ਹਨ। ਹੁਣ ਸ਼ਹਿਰ ਵਿਚ 565 ਐਕਟਿਵ ਕੇਸ ਹਨ। ਡਿਸਟ੍ਰਿਕਟ ਸੈਸ਼ਨ ਕੋਰਟ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਵਿਚ ਵੀ ਵਾਇਰਸ ਪਾਇਆ ਗਿਆ ਹੈ। ਉਨ੍ਹਾਂ ਨੂੰ ਫਿਲਹਾਲ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ। ਡਿਪਾਰਟਮੈਂਟ ਵਲੋਂ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ ਗਈ ਹੈ। ਜੀ. ਐੱਮ. ਸੀ .ਐੱਚ.-32 ਤੋਂ 27 ਸਾਲਾ ਡਾਕਟਰ ਪਾਜ਼ੇਟਿਵ ਆਇਆ ਹੈ। ਉਹ ਵਰਕ ਪਲੇਸ ਦਾ ਕਾਂਟੈਕਟ ਹੈ। ਸੈਕਟਰ-5 ਤੋਂ 54 ਸਾਲਾ ਵਿਅਕਤੀ, ਰਾਮਦਰਬਾਰ ਤੋਂ 28 ਸਾਲਾ ਨੌਜਵਾਨ, ਮਨੀਮਾਜਰਾ ਤੋਂ 45 ਸਾਲਾ ਵਿਅਕਤੀ, ਸੈਕਟਰ-46 ਤੋਂ 28 ਸਾਲਾ ਨੌਜਵਾਨ, ਸੈਕਟਰ-41 ਤੋਂ 18 ਸਾਲਾ ਲੜਕਾ, ਮਨੀਮਾਜਰਾ ਤੋਂ 25 ਸਾਲਾ ਲੜਕੀ, ਸੈਕਟਰ-52 ਤੋਂ 16 ਸਾਲਾ ਲੜਕੀ, ਸੈਕਟਰ-20 ਤੋਂ 53 ਸਾਲਾ ਵਿਅਕਤੀ, ਸੈਕਟਰ-44 ਤੋਂ 60 ਸਾਲਾ ਔਰਤ, 56 ਸਾਲਾ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ। ਸਾਰੇ ਮਰੀਜ਼ਾਂ ਦਾ ਇਨਫੈਕਸ਼ਨ ਸੋਰਸ ਨਹੀਂ ਪਤਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ