ਕੋਟਕਪੂਰਾ ਗੋਲ਼ੀਕਾਂਡ ਮਾਮਲਾ : ਅਕਾਲੀ ਵਿਧਾਇਕ ਮਨਤਾਰ ਬਰਾੜ ਦੀ ਜ਼ਮਾਨਤ ਖਾਰਜ

mantar singh brar former akali mla kotkaura

ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਹੁਣ ਕੋਟਕਪੂਰਾ ਗੋਲ਼ੀਕਾਂਡ ਵਿੱਚ ਮੁਲਜ਼ਮ ਬਣ ਗਏ ਹਨ। ਅਜਿਹੇ ਵਿੱਚ ਅਦਾਲਤ ਨੇ ਵੀ ਉਨ੍ਹਾਂ ਦੀ ਝੋਲੀ ਖੈਰ ਨਾ ਪਾਈ ਤੇ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ। ਹੁਣ ਮਨਤਾਰ ਬਰਾੜ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।

ਇਹ ਵੀ ਪੜ੍ਹੋ : ਬੇਅਦਬੀ ਗੋਲੀ ਕਾਂਡ ਮਾਮਲੇ ‘ਚ ਸਿੱਟ ਦੇ ਅਕਾਲੀ ਦਲ ਵੱਲ਼ ਵਧਦੇ ਹੱਥ ਵੇਖ ਘਬਰਾਏ ਸੁਖਬੀਰ ਬਾਦਲ

ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ ਵਿਸ਼ੇਸ਼ ਜਾਂਚ ਟੀਮ ਦੋ ਵਾਲ ਲੰਮੀ ਪੁੱਛਗਿੱਛ ਕਰ ਚੁੱਕੀ ਹੈ। ਅਜਿਹੇ ਵਿੱਚ ਉਨ੍ਹਾਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਯਾਨੀ ਬਲੈਂਕੇਟ ਬੇਲ ਦੀ ਅਰਜ਼ੀ ਦਾਇਰ ਕੀਤੀ ਸੀ ਜਿਸ ‘ਤੇ ਮੰਗਲਵਾਰ ਨੂੰ ਬਹਿਸ ਮੁਕੰਮਲ ਕਰ ਲਈ ਗਈ ਹੀ। ਬੁੱਧਵਾਰ ਨੂੰ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਹੈ।

ਸੰਬੰਧਤ ਖਬਰ : ਐਸਆਈਟੀ ਅਕਾਲੀਆਂ ਖਿਲਾਫ ਸਬੂਤ ਜੁਟਾਉਣ ‘ਚ ਰਹੀ ਨਾਕਾਮ

ਐਸਆਈਟੀ ਨੇ ਅਦਾਲਤ ਨੂੰ ਦੱਸਿਆ ਕਿ ਸਾਲ 2018 ਵਿੱਚ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਦਰਜ ਹੋਈ ਐਫਆਈਆਰ ਨੰਬਰ 129 ਵਿੱਚ ਬਰਾੜ ਨਾਮਜ਼ਦ ਹਨ। ਅਦਾਲਤ ਨੇ ਐਸਆਈਟੀ ਮੈਂਬਰਾਂ ਵੱਲੋਂ ਪੇਸ਼ ਕੀਤੇ ਕਾਗ਼ਜ਼ਾਂ ਦੇ ਆਧਾਰ ‘ਤੇ ਬਰਾੜ ਦੀ ਅਰਜ਼ੀ ਰੱਦ ਕਰ ਦਿੱਤੀ ਗਈ।

Source:AbpSanjha