ਅਰੋੜਾ ਦੇ ਸੇਵਾਕਾਲ ’ਚ ਵਾਧੇ ਤੇ ਕੈਪਟਨ ਸਰਕਾਰ ਨਾਖੁਸ਼, ਨਵਾਂ ਪੁਲਿਸ ਮੁਖੀ ਲਾਉਣ ਲਈ ਸਰਗਰਮ

Captain Amrinder Singh with DGP Suresh Arora

ਮੋਦੀ ਸਰਕਾਰ ਨੇ ਚਾਹੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਸਤੰਬਰ ਤੱਕ ਵਾਧਾ ਕਰ ਦਿੱਤਾ ਹੈ ਪਰ ਕੈਪਟਨ ਸਰਕਾਰ ਜਲਦ ਤੋਂ ਜਲਦ ਨਵਾਂ ਪੁਲਿਸ ਮੁਖੀ ਲਾਉਣ ਲਈ ਕਾਹਲੀ ਹੈ। ਪੰਜਾਬ ਸਰਕਾਰ ਨੇ ਸੂਬੇ ਦਾ ਨਵਾਂ ਪੁਲਿਸ ਮੁਖੀ ਲਾਉਣ ਲਈ ਨੌਂ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ।

ਇਸ ਪੈਨਲ ਵਿੱਚ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ, ਹਰਦੀਪ ਢਿੱਲੋਂ, ਦਿਨਕਰ ਗੁਪਤਾ, ਜਸਮਿੰਦਰ ਸਿੰਘ, ਐਸ ਚੱਟੋਪਾਧਿਆਏ, ਸੀਐਸ ਰੈਡੀ, ਐਮਕੇ ਤਿਵਾੜੀ ਤੇ ਵੀਕੇ ਭਾਵੜਾ ਸ਼ਾਮਲ ਹਨ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੇ ਸੇਵਾਕਾਲ ’ਚ ਕੇਂਦਰ ਸਰਕਾਰ ਵੱਲੋਂ ਵਾਧਾ ਕੀਤੇ ਜਾਣ ’ਤੇ ਕੈਪਟਨ ਸਰਕਾਰ ਔਖੀ ਦਿਖਾਈ ਦੇ ਰਹੀ ਹੈ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਰਾਜਸੀ ਤੌਰ ’ਤੇ ਲਾਹੇਵੰਦ ਨਹੀਂ ਸਮਝਿਆ ਜਾ ਰਿਹਾ। ਇਸੇ ਕਰਕੇ ਰਾਜ ਸਰਕਾਰ ਨੇ ਅਰੋੜਾ ਦੀ ਥਾਂ ’ਤੇ ਨਵੇਂ ਅਧਿਕਾਰੀਆਂ ਦੇ ਨਾਵਾਂ ’ਤੇ ਸਰਗਰਮੀ ਆਰੰਭ ਦਿੱਤੀ ਸੀ। ਇਸੇ ਤਹਿਤ ਨਾਵਾਂ ਦੀ ਸੂਚੀ ਯੂਪੀਐਸਸੀ ਨੂੰ ਭੇਜੀ ਗਈ ਹੈ।

Source: AbpSanjha