ਪੰਜਾਬ ਦੇ ਜ਼ਿਲ੍ਹਿਆਂ ਚ ਆਏ ਹੜ੍ਹਾਂ ਲਈ ਕੈਪਟਨ ਨੇ ਹਰਿਆਣਾ ਨੂੰ ਠਹਿਰਾਇਆ ਜ਼ਿਮ੍ਹੇਵਾਰ

capt amarinder singh

ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜ਼ਿੰਮੇਵਾਰ ਹਰਿਆਣਾ ਹੈ। ਇਹ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਨਿਕਾਸੀ ਵਿਭਾਗ ਨੇ ਮਕਰੌੜ ਸਾਹਿਬ ਤੋਂ ਕੜਿਆਲ ਤਕ ਦੀ ਸਾਢੇ 17 ਕਿਲੋਮੀਟਰ ਦੀ ਸਫਾਈ ਦਾ ਕੰਮ ਕਰਵਾਉਣ ਦੀ ਮੰਗ ਕੀਤੀ ਸੀ ਪਰ ਹਰਿਆਣਾ ਨੇ ਇਸ ਦੀ ਆਗਿਆ ਨਹੀਂ ਦਿੱਤੀ।

ਇਹ ਵੀ ਪੜ੍ਹੋ : 200 ਤੋਂ ਵੱਧ IELTS ਸੈਂਟਰਾਂ ‘ਤੇ ਪੁਲਿਸ ਦੀ ਛਾਪੇਮਾਰੀ, ਹੋਏ ਕਈ ਵੱਡੇ ਖੁਲਾਸੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮਸਲੇ ਨੂੰ ਕੇਂਦਰ ਤਕ ਲੈ ਕੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਨਿਕਾਸੀ ਵਿਭਾਗ ਮੁਤਾਬਕ ਉਹ ਕੇਂਦਰੀ ਜਲ ਕਮਿਸ਼ਨ ਨੂੰ ਅਪੀਲ ਕਰ ਜਲਦ ਤੋਂ ਜਲਦ ਮੌਕੇ ਦਾ ਮੁਆਇਨਾ ਕਰਨ ਦੀ ਮੰਗ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਨੇ ਹਰਿਆਣਾ ਨੂੰ ਮਕਰੌੜ ਸਾਹਿਬ ਤੋਂ ਕੜਿਆਲ ਪਿੰਡ ਤਕ ਘੱਗਰ ਦਰਿਆ ਦੇ ਵਹਿਣ ਨੂੰ ਸਿੱਧਾ ਕਰਨ ਲਈ ਬੰਨ੍ਹ ਠੀਕ ਕਰਨ ਦੀ ਅਪੀਲ ਕੀਤੀ ਸੀ ਪਰ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

Source:AbpSanjha