ਕੈਪਟਨ ਨੇ ‘ਆਪ’ ਨਾਲ ਗਠਜੋੜ ਤੇ ਕਿੱਤੀ ਨਾ, ਕਿਹਾ ਪੰਜਾਬ ਵਿੱਚ ਕਾਂਗਰਸ ਆਪਣੇ ਬਲਬੂਤੇ ਲੜੇਗੀ ਚੋਣ

capt amrinder singh on alliance with aap in punjab

ਦਿੱਲੀ ਤੇ ਹਰਿਆਣਾ ਵਿੱਚ ਖਿੱਚੋਤਾਣ ਮਗਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਸਮਝੌਤੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉੱਧਰ ਪੰਜਾਬ ਵਿੱਚ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਆਪ ਬਾਰੇ ਕਾਂਗਰਸ ਨੇ ਕੋਈ ਬਦਲਾਅ ਨਾ ਕਰਨ ਦੀ ਗੱਲ ਦੁਹਰਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੁਝ ਵੀ ਹੋਵੇ ਪਰ ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਨਹੀਂ ਹੋਵੇਗਾ।

ਸੰਬੰਧਤ ਖਬਰ : ‘ਆਪ’ ਨਾਲ ਹੱਥ ਮਿਲਾਉਣ ਲਈ ਕਾਂਗਰਸ ਤਿਆਰ, ਅਗਲੇ ਦੋ ਦਿਨਾਂ ਅੰਦਰ ਹੋ ਸਕਦਾ ਹੈ ਇਸ ਦਾ ਐਲਾਨ

ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਆਪਣੇ ਬਲਬੂਤੇ ਚੋਣ ਲੜੇਗੀ ਤੇ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਵੀ ਹੋਵੇ ਪਰ ਇਸ ਦਾ ਅਸਰ ਪੰਜਾਬ ‘ਤੇ ਨਹੀਂ ਪਵੇਗਾ। ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਵੀ ਇਹੋ ਕਹਿਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾ ਹੀ ਕੋਈ ਗੱਲਬਾਤ ਹੈ ਤੇ ਨਾ ਹੀ ਸੰਭਾਵਨਾ।

ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੋ ਚੁੱਕੀ ਹੈ ਤੇ ਆਪਣੀ ਸਾਖ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਹੋਰ ਕਿਸੇ ਸੂਬੇ ਵਿੱਚ ‘ਆਪ’ ਨਾਲ ਸਮਝੌਤਾ ਹੋ ਜਾਵੇ, ਪਰ ਇਸ ਦਾ ਪੰਜਾਬ ਵਿੱਚ ਭੋਰਾ ਵੀ ਅਸਰ ਨਹੀਂ ਹੋਵੇਗਾ।

Source:AbpSanjha