ਕੈਪਟਨ ਦੀ ਮੀਟਿੰਗ ਵਿੱਚ ਨਾ ਪਹੁੰਚਣ ਤੇ ਕੈਬਿਨਟ ਮੰਤਰੀਆਂ ਨੇ ਬਣਾਇਆ ਸਿੱਧੂ ਨੂੰ ਨਿਸ਼ਾਨਾ

Sadhu Singh Sidhu Randhawa

ਪੰਜਾਬ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਦੇ ਪੰਜਾਬ ਕੈਬਿਨਟ ਮੀਟਿੰਗ ਵਿੱਚ ਨਾ ਪਹੁੰਚਣ ਤੇ ਕਈ ਟਿੱਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਪੰਜਾਬ ਕੈਬਿਨਟ ਮੀਟਿੰਗ ਵਿੱਚ ਗ਼ੈਰ – ਹਾਜ਼ਿਰ ਰਹਿ ਕੇ ਅਨੁਸ਼ਾਸਨ ਭੰਗ ਕੀਤਾ ਹੈ।

ਪੰਜਾਬ ਕੈਬਿਨੇਟ ਮੀਟਿੰਗ ਦੇ ਬਰਾਬਰ ਕੀਤੀ ਕਾਨਫਰੰਸ਼ ਬਾਰੇ ਸਾਧੂ ਸਿੰਘ ਧਰਮਸੋਤ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਉਂਗਲੀ ਚੁੱਕਦਿਆਂ ਕਿਹਾ ਕਿ ਅਗਰ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿੱਚ ਮੌਜੂਦ ਸਨ ਤਾਂ ਓਹਨਾ ਨੂੰ ਇਸ ਮੀਟਿੰਗ ਵਿੱਚ ਜਰੂਰ ਆਉਣਾ ਚਾਹੀਦਾ ਸੀ। ਉਹਨਾਂ ਕਿਹਾ ਕੇ ਇਸ ਮੀਟਿੰਗ ਵਿੱਚ ਨਾ ਆਉਣਾ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਲਈ ਅਨੁਸ਼ਾਸਨਹੀਣਤਾ ਹੈ।

ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ , ਕਾਂਗਰਸ ਦੀ ਜਿੱਤ ਦਾ ਕਾਰਨ ਕੈਪਟਨ ਨਹੀਂ

ਨਵਜੋਤ ਸਿੰਘ ਸਿੱਧੂ ਦੁਆਰਾ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਸਿੱਧੂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੇ ਤੇ ਵਿਸ਼ਵਾਸ ਹੀ ਫਿਰ ਮੀਟਿੰਗ ਵਿੱਚ ਆਉਣ ਦਾ ਕੀ ਫਾਇਦਾ। ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿੱਚ ਦਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਪੰਜਾਬ ਦੇ ਪ੍ਰਮੁੱਖ ਜ਼ਿਲਿਆਂ ਦੀ ਸਹਿਰੀ ਵੋਟ ਕਾਂਗਰਸ ਨੂੰ ਨਹੀਂ ਦੂਜੀਆਂ ਪਾਰਟੀਆਂ ਨੂੰ ਮਿਲੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਅਗਰ ਇਹ ਵੋਟ ਹੋਰਾਂ ਪਾਰਟੀਆਂ ਨੂੰ ਮਿਲੀ ਹੈ ਤਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸੀਟਾਂ ਸ਼ਹਿਰੀ ਵੋਟ ਨਾ ਮਿਲਣ ਤੋਂ ਬਗ਼ੈਰ ਕਿਵੇਂ ਜਿੱਤ ਲਈਆਂ।