ਖਡੂਰ ਸਾਹਿਬ ਤੋਂ ਜੇਜੇ ਸਿੰਘ ਨੂੰ ਉਮੀਦਵਾਰ ਬਣਾਉਣ ਤੇ ਡਟੇ ਬ੍ਰਹਮਪੁਰਾ

Brahmpura says jj singhs scarifices are not less than khalra

ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਜੇਜੇ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਥੇ ਆਉਣ ਨਾਲ ਪਾਕਿਸਤਾਨੀ ਸ਼ਹਿ ਨਾਲ ਗ਼ਲਤ ਹਰਕਤਾਂ ਕਰਨ ਵਾਲਿਆਂ ਨੂੰ ਡਰ ਲੱਗ ਰਿਹਾ ਹੈ। ਉੱਧਰ, ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜੇਜੇ ਸਿੰਘ ਹੀ ਰਹਿਣਗੇ।

ਇਹ ਵੀ ਪੜ੍ਹੋ : ਇੱਕ ਵਾਰ ਫਿਰ ਵਿਵਾਦਾਂ ‘ਚ ਘਿਰੇ ਸ਼ੇਰ ਸਿੰਘ ਘੁਬਾਇਆ, ਵਾਇਰਲ ਵੀਡੀਓ ਵਿੱਚ ਕੀਤਾ ਇਹ ਕਬੂਲਨਾਮਾ

ਨਾਲ ਹੀ ਬ੍ਰਹਮਪੁਰਾ ਨੇ ਕਿਹਾ ਕਿ ਜੇਜੇ ਸਿੰਘ ਦੀ ਕੁਰਬਾਨੀ ਬੀਬੀ ਖਾਲੜਾ ਤੋਂ ਘੱਟ ਨਹੀਂ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਉਹ ਦੁਸ਼ਮਣ ਦੀ ਗੋਲ਼ੀ ਦਾ ਨਿਸ਼ਾਨਾ ਵੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪੀਡੀਏ ਦੀਆਂ 8 ਮੀਟਿੰਗਾਂ ਹੋਇਆਂ ਜਿਨ੍ਹਾਂ ‘ਚ ਇੱਕ ਵਾਰ ਵੀ ਖਾਲੜਾ ਦੇ ਨਾਂਅ ਦਾ ਜ਼ਿਕਰ ਨਹੀਂ ਹੋਇਆ ਅਤੇ ਇਸੇ ਦੌਰਾਨ ਉਹ ਜੇਜੇ ਸਿੰਘ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਾਰ ਚੁੱਕੇ ਸੀ।

ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਇੱਕੋ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਸ਼ੱਕ ਸਿਆਸਤਦਾਨਾਂ ਨੂੰ ਵੋਟਾਂ ਦੀ ਲੋੜ ਹੈ ਪਰ ਉਹ ਕਿਸੇ ਵੀ ਡੇਰੇ ‘ਚ ਮਦਦ ਲਈ ਨਹੀਂ ਜਾਣਗੇ।

Source:AbpSanjha