ਪ੍ਰਿਅੰਕਾ ਗਾਂਧੀ ਦੇ ਪੋਸਟਰਾਂ ‘ਤੇ ਇੰਦਰਾ ਗਾਂਧੀ ਦਾ ਜ਼ਿਕਰ ਕਰਨ ਤੇ ਮਜੀਠੀਆ ਦੇ ਜਾਖੜ ਨੂੰ ਤਿੱਖੇ ਸਵਾਲ

ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਉਹ ਇਸ ਗੱਲ ਦਾ ਜਵਾਬ ਦੇਣ ਕਿ ਕਾਂਗਰਸ ਪਾਰਟੀ ਪ੍ਰਿਅੰਕਾ ਗਾਂਧੀ ਦੇ ਪੋਸਟਰ ‘ਤੇ ‘ਇੰਦਰਾ ਇਜ਼ ਕਮਿੰਗ ਬੈਕ (ਇੰਦਰਾ ਫਿਰ ਵਾਪਿਸ ਆ ਰਹੀ ਹੈ)’ ਲਿਖਵਾ ਕੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿੱਚ ਲੋਕਾਂ ਨਾਲ ਧੋਖਾ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਲੋਕ ਤਾਂ ਦੂਰ, ਕਂਗਰਸ ਨੇ ਆਪਣੇ ਵਰਕਰਾਂ ਨਾਲ ਵੀ ਧੋਖਾ ਕੀਤਾ ਹੈ।

ਹਰਿਆਣਾ ਤੇ ਦਿੱਲੀ ਵਿੱਚ ਕਾਂਗਰਸ ਤੇ ਆਪ ਦੇ ਗਠਜੋੜ ਸਬੰਧੀ ਮਜੀਠੀਆ ਨੇ ਕਿਹਾ ਕਿ ਲੋਕ ਸਮਝਦਾਰ ਹਨ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਸਭ ਕਾਂਗਰਸ ਦੀਆਂ ਚਾਲਾਂ ਤੋਂ ਵਾਕਿਫ਼ ਹਨ। ਇਸ ਦੇ ਨਾਲ ਹੀ ਉਨ੍ਹਾਂ ਕਰਤਾਰਪੁਰ ਲਾਂਘੇ ਬਾਰੇ ਗੱਲ ਕਰਦਿਆਂ ਕਿਹਾ ਕਿ ਗੋਪਾਲ ਚਾਵਲਾ ਲਾਂਘੇ ਦੇ ਕਾਰਜਾਂ ਵਿੱਚ ਵੀ ਵਿਘਨ ਪਾ ਰਹੇ ਹਨ। ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ।

ਇਹ ਵੀ ਪੜ੍ਹੋ : 9.6 ਕਰੋੜ ਰੁਪਏ ਜ਼ਬਤ ਕਰਨ ਵਾਲੀ ਖੰਨਾ ਪੁਲਿਸ ਦੀ ਇੱਕ ਚਿੱਠੀ ਨੇ ਖੋਲੀ ਪੋਲ !

ਦਰਅਸਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਅਜਨਾਲਾ ਪਹੁੰਚੇ ਸਨ। ਇੱਥੇ ਉਨ੍ਹਾਂ ਪਿੰਡ ਗੁੱਜਰਪੁਰਾ ਦਾ ਦੌਰਾ ਕੀਤਾ। ਇਸ ਦੌਰਾਨ ਕਈ ਪਰਿਵਾਰ ਕਾਂਗਰਸ ਦਾ ਪੱਲਾ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਏ।

Source:AbpSanjha