ਟਕਸਾਲੀਆਂ ਤੇ ਖਹਿਰਾ ਦੀ ਮੌਜੂਦਗੀ ‘ਚ ਬੀਬੀ ਖਾਲੜਾ ਨੇ ਭਰਿਆ ਨਾਮਜ਼ਦਗੀ ਪੱਤਰ

bibi khalra filed nomination

ਤਰਨਤਾਰਨ : ਲੋਕ ਸਭਾ ਹਲਕਾ ਖਡੂਰ ਸਾਹਿਬ ਬੀਬੀ ਪਰਮਜੀਤ ਕੌਰ ਖਾਲੜਾ ਨੇ ਬੀਤੇ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਬੀਬੀ ਖਾਲੜਾ ਪੰਜਾਬੀ ਏਕਤਾ ਪਾਰਟੀ ਦੇ ਉਮੀਦਵਾਰ ਹਨ ਅਤੇ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ) ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉੱਤਰੇ ਹਨ।

ਉਨ੍ਹਾਂ ਕੱਲ੍ਹ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਬੀਬੀ ਖਾਲੜਾ ਨਾਲ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਟਕਸਾਲੀ ਦੇ ਸੇਵਾ ਸਿੰਘ ਸੇਖਵਾਂ ਅਤੇ ਟਕਸਾਲੀਆਂ ਵਲੋਂ ਬੀਬੀ ਖਾਲੜਾ ਦੇ ਹੱਕ ‘ਚ ਵਾਪਿਸ ਲੈ ਗਏ ਉਮੀਦਵਾਰ ਸਾਬਕਾ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਮਾਨਸ਼ਾਹੀਆ ਦੇ ਧੋਖੇ ਮਗਰੋਂ ਮਾਨ ਨੇ ਖਹਿਰਾ ਤੇ ਵਿਰੋਧੀ ਪਾਰਟੀਆਂ ਤੇ ਲਾਏ ਵੱਡੇ ਇਲਜ਼ਾਮ

ਖਾਲੜਾ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਸੰਨ 1995 ਵਿੱਚ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰ ਦਿੱਤਾ ਸੀ। ਬੀਬੀ ਖਾਲੜਾ ਨੇ ਐਮ.ਏ. ਪੰਜਾਬੀ ਤੇ ਬੀ.ਲਿਬ ਦੀ ਡਿਗਰੀ ਕੀਤੀ ਹੈ। ਉਨ੍ਹਾਂ ਕੋਲ ਬੈਂਕਾਂ ‘ਚ ਤੇ ਕੈਸ਼ 3,10,000 ਰੁਪਏ ਹਨ ਅਤੇ ਨਾਲ ਹੀ 2013 ਮਾਡਲ ਦਾ ਇੱਕ ਸਕੂਟਰ ਵੀ ਉਨ੍ਹਾਂ ਦੀ ਮਲਕੀਅਤ ਹੈ। ਬੀਬੀ ਖਾਲੜਾ ਕੋਲ ਕਿਸੇ ਕਿਸਮ ਦੀ ਅਚੱਲ ਜਾਇਦਾਦ ਨਹੀਂ ਹੈ ਪਰ ਉਨ੍ਹਾਂ ਦੇ ਪਤੀ ਦੇ ਨਾਂਅ ‘ਤੇ ਇੱਕ ਕਰੋੜ 10 ਲੱਖ ਦੀ ਜਾਇਦਾਦ ਹੈ।