ਮਾਨਸ਼ਾਹੀਆ ਦੇ ਧੋਖੇ ਮਗਰੋਂ ਮਾਨ ਨੇ ਖਹਿਰਾ ਤੇ ਵਿਰੋਧੀ ਪਾਰਟੀਆਂ ਤੇ ਲਾਏ ਵੱਡੇ ਇਲਜ਼ਾਮ

bhgwant mann app

ਚੰਡੀਗੜ੍ਹ : ਮਾਨਸਾ ਤੋਂ ‘ਆਪ’ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ‘ਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਇਸ ਤੋਂ ਕਾਫੀ ਨਾਰਾਜ਼ ਹਨ। ਭਗਵੰਤ ਮਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੇ ਪੰਜਾਬੀਆਂ ਸਾਹਮਣੇ ਇਸ ਜੁੰਡਲੀ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਲੋਕ ਆਮ ਆਦਮੀ ਪਾਰਟੀ ਲਈ ਨਹੀਂ , ਸਗੋਂ ਕੈਪਟਨ ਤੇ ਬਾਦਲਾਂ ਲਈ ਕੰਮ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਤੇ ਇਹ ਲੋਕ ਆਮ ਆਦਮੀ ਪਾਰਟੀ ਦੇ ਦਮ ਤੇ ਵਿਧਾਇਕ ਬਣੇ ਤੇ ਫਿਰ ਪਾਰਟੀ ਦੇ ਨਾਲ ਹੀ ਧੋਖਾ ਕੀਤਾ। ਇਨ੍ਹਾਂ ਨੇ ਆਪਣੇ ਹਲਕੇ ਦੇ ਪੰਜਾਬੀਆਂ ਨੂੰ ਠੱਗਿਆ ਹੈ। ਮਾਨ ਨੇ ਕਿਹਾ ਕਿ ਇਹ ਲੋਕ ‘ਆਪ’ ਖਿਲਾਫ ਸਾਜਿਸ਼ ਦਾ ਹਿੱਸਾ ਬਣ ਕੇ ਪਹਿਲਾਂ ਪਾਰਟੀ ‘ਚ ਸ਼ਾਮਲ ਹੋਏ ਤੇ ਵਿਧਾਇਕ ਬਣਨ ਤੋਂ ਬਾਅਦ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਹੁਣ ਚੋਣਾਂ ਤੋਂ ਪਹਿਲਾਂ ਇਹ ਪਾਰਟੀ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਨਾਲ ਕਾਂਗਰਸ ‘ਚ ਸ਼ਾਮਲ ਹੋ ਗਏ।

ਮਾਨ ਨੇ ਕਿਹਾ ਕਿ ਪਿਛਲੇ 5-7 ਸਾਲਾਂ ਤੋਂ ਕਾਂਗਰਸ ਤੇ ਅਕਾਲੀ-ਭਾਜਪਾ ‘ਆਪ’ ਤੋਂ ਡਰੇ ਹੋਏ ਹਨ ਤੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਲਈ ਇਹ ਸਾਜਿਸ਼ਾਂ ਕਰ ਰਹੇ ਹਨ। ਉਨ੍ਹਾਂ ਸੁਖਪਾਲ ਖਹਿਰਾ ਤੇ ਵੀ ਹਮਲਾ ਕਰਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਤੇ ਉਨ੍ਹਾਂ ਦੇ ਸਾਥੀ ਅਕਾਲੀਆਂ ਤੇ ਕਾਂਗਰਸ ਲਈ ਏਜੰਟ ਵਜੋਂ ਕੰਮ ਕਰ ਰਹੇ ਹਨ। ਇਸ ਕਰਕੇ ਅੱਜ ਖਹਿਰਾ ਤੇ ਉਨ੍ਹਾਂ ਦੇ ਸਾਥੀ ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਖ਼ੁਦ ਜਿੱਤਣ ਦੀ ਥਾਂ ਬਾਦਲਾਂ ਨੂੰ ਜਿਤਾਉਣ ਤੇ ਸੰਗਰੂਰ ਤੋਂ ਭਗਵੰਤ ਮਾਨ ਨੂੰ ਹਰਾਉਣ ਲਈ ‘ਕਮਿਸ਼ਨ’ ‘ਤੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਨੌਜਵਾਨ ਨੇ ਕੀਤਾ ਇਹੋ ਜਿਹਾ ਸਵਾਲ,ਰਾਜਾ ਵੜਿੰਗ ਦੀ ਹੋਈ ਬੋਲਤੀ ਬੰਦ

ਭਗਵੰਤ ਮਾਨ ਨੇ ਪੰਜਾਬ ਤੇ ਖ਼ਾਸ ਕਰਕੇ ਭੁਲੱਥ ਤੇ ਮਾਨਸਾ ਦੇ ਲੋਕਾਂ ਨੂੰ ਮਾਫ਼ੀ ਮੰਗੀ ਕਿ ਉਹ ਤੇ ‘ਆਪ’ ਲੀਡਰਸ਼ਿਪ ਪਾਰਟੀ ‘ਚ ਵੜੀਆਂ ਇਨ੍ਹਾਂ ‘ਕਾਲੀਆਂ ਭੇਡਾਂ’ ਨੂੰ ਪਛਾਣ ਨਹੀਂ ਸਕੇ ਜੋ ਪੰਜਾਬ ਦੀ ਆਧੁਨਿਕ ਕ੍ਰਾਂਤੀ ਦੇ ਅਸਲੀ ਕਾਤਲ ਹਨ ਤੇ ਹੁਣ ਸਾਬਤ ਵੀ ਹੋ ਚੁੱਕਿਆ ਹੈ।