ਸੰਗਰੂਰ ਚ ਭਗਵੰਤ ਮਾਨ ਭਾਰੀ ਵੋਟਾ ਨਾਲ ਅੱਗੇ, ਦੇਖੋ ਪੂਰੀ ਖ਼ਬਰ

Bhagwant Mann

ਸੰਗਰੂਰ: ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਰੁਝਾਨ ਆ ਰਹੇ ਹਨ। ਇਨ੍ਹਾਂ ਮੁਤਾਬਕ ਸੰਗਰੂਰ ਵਿੱਚ ਭਗਵੰਤ ਮਾਨ 90,199 ਵੋਟਾਂ ਨਾਲ ਅੱਗੇ ਜਾ ਰਹੇ ਹਨ।

ਸੰਗਰੂਰ ਵਿੱਚ ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਨਾਲ ਹੋ ਰਿਹਾ ਹੈ। ਹੁਣ ਤਕ ਭਗਵੰਤ ਮਾਨ ਨੂੰ ਕੁੱਲ 3,47,788 ਵੋਟਾਂ ਜਦਕਿ ਕੇਵਲ ਢਿੱਲੋਂ ਨੂੰ 2,57,589 ਵੋਟਾਂ ਪਈਆਂ ਹਨ।

ਉੱਧਰ ਅਕਾਲੀ ਦੇ ਉਮੀਦਵਾਰ ਪਰਮਿੰਦਰ ਢੀਂਡਸਾ ਨੂੰ 2,18,575 ਵੋਟਾਂ ਮਿਲੀਆਂ ਹਨ। ਸੂਬੇ ਵਿੱਚ ਕੁੱਲ 13 ਸੀਟਾਂ ਹਨ ਤੇ ਇਨ੍ਹਾਂ ‘ਤੇ 278 ਉਮੀਦਵਾਰ ਮੈਦਾਨ ਵਿੱਚ ਹਨ।

ਪੂਰੇ ਸੂਬੇ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਹੁਣ ਤਕ 13 ਵਿੱਚੋਂ 8 ਸੀਟਾਂ ‘ਤੇ ਕਾਂਗਰਸ, 4 ‘ਤੇ ਅਕਾਲੀ ਦਲ-ਬੀਜੇਪੀ ਤੇ ਇੱਕ ਸੀਟ ‘ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਜਾ ਰਹੇ ਹਨ।