ਨੌਜਵਾਨ ਨੇ ਕੀਤਾ ਇਹੋ ਜਿਹਾ ਸਵਾਲ,ਰਾਜਾ ਵੜਿੰਗ ਦੀ ਹੋਈ ਬੋਲਤੀ ਬੰਦ

raja warring left speechless

ਮਾਨਸਾ : ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਮਾਨਸਾ ਦੇ ਭੀਖੀ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਪਰ ਇੱਕ ਨੌਜਵਾਨ ਦੇ ਸਵਾਲ ਪੁੱਛਣ ਤੇ ਹਾਲਾਤ ਰਾਜਾ ਵੜਿੰਗ ਦੇ ਉਲਟ ਹੋ ਗਏ। ਰਾਜਾ ਵੜਿੰਗ ਮਾਨਸਾ ਦੇ ਭੀਖੀ ਦੇ ਬਾਜ਼ਾਰ ‘ਚ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸਨ ਕਿ ਦੁਕਾਨ ਤੇ ਖੜ੍ਹਾ ਇੱਕ ਨੌਜਵਾਨ ਗੁਰਵਿੰਦਰ ਭੀਖੀ ਵੀ ਸਵਾਲ ਕਰਨ ਲਈ ਅੱਗੇ ਆਇਆ। ਰਾਜਾ ਵੜਿੰਗ ਵੀ ਸਵਾਲ ਦਾ ਜਵਾਬ ਦੇਣ ਲਈ ਰੁਕ ਗਏ।

ਪਰ ਸ਼ਾਇਦ ਉਨ੍ਹਾਂ ਨੂੰ ਅੰਦਾਜਾ ਨਹੀਂ ਸੀ ਕਿ ਨੌਜਵਾਨ ਉਨ੍ਹਾਂ ਤੋਂ ਕਿ ਸਵਾਲ ਕਰਨ ਵਾਲਾ ਹੈ। ਉਸ ਨੌਜਵਾਨ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਰਕਾਰ ਨੇ ਬੇਰੁਜ਼ਗਾਰੀ ਮਿਟਾਉਣ ਦੇ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਨਾ ਤਾਂ ਸਾਨੂੰ ਰੁਜ਼ਗਾਰ ਮਿਲਿਆ ਤੇ ਨਾ ਹੀ ਬੇਰੁਜ਼ਗਾਰੀ ਭੱਤਾ। ਰਾਜਾ ਵੜਿੰਗ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਢੇ ਪੰਜ ਲੱਖ ਨੌਕਰੀਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬੀ ਮੁੰਡਾ ਬਣਿਆ ਬ੍ਰਿਟੇਨ ‘ਚ ਸਭ ਤੋਂ ਛੋਟੀ ਉਮਰ ਵਾਲਾ ਅਕਾਉਂਟੈਂਟ

ਨੌਜਵਾਨ ਨੇ ਵੀ ਬੜੀ ਬੇਬਾਕੀ ਨਾਲ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਤਾਂ ਕੋਈ ਨੌਕਰੀ ਨਹੀਂ ਮਿਲੀ। ਸਾਨੂੰ ਦਿਹਾੜੀ ਤੇ ਜਾਣਾ ਪੈਂਦਾ ਹੈ ਤੇ ਇਹ ਵੀ ਪਤਾ ਨਹੀਂ ਹੁੰਦਾ ਕਿ ਅੱਜ ਦਿਹਾੜੀ ਮਿਲੇਗੀ ਵੀ ਜਾਂ ਨਹੀਂ। ਨੌਜਵਾਨ ਨੇ ਅੱਗੇ ਕਿਹਾ ਕਿ ਤੁਹਾਡੀ ਸਰਕਾਰ ਨੇ 2,500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਸੀ ਪਰ ਉਹ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਰਾਜਾ ਵੜਿੰਗ ਨੂੰ ਕੋਈ ਜਵਾਬ ਨਹੀਂ ਆਇਆ।

ਵੜਿੰਗ ਨੇ ਨੌਜਵਾਨ ਤੋਂ ਖਹਿੜਾ ਛੁਡਾਉਣ ਲਈ ਕਹਿ ਦਿੱਤਾ ਕਿ ਉਨ੍ਹਾਂ ਨੇ ਪ੍ਰਚਾਰ ਲਈ ਪੂਰੇ ਬਾਜ਼ਾਰ ਵਿੱਚ ਘੁੰਮਣਾ ਹੈ ਤੇ ਲੋਕ ਦੁਕਾਨਾਂ ਬੰਦ ਕਰ ਜਾਣਗੇ। ਬੇਵੱਸ ਹੋਏ ਰਾਜਾ ਵੜਿੰਗ ਨੇ ਗੁਰਵਿੰਦਰ ਨੂੰ ਹਾਰ ਕੇ ਇਹ ਕਹਿ ਦਿੱਤਾ ਕਿ ਕਾਕਾ ਤੂੰ ਮੇਰਾ ਅੱਧਾ ਘੰਟਾ ਲੈ ਲਿਆ, ਜਦਕਿ ਗੱਲਬਾਤ ਦੀ ਵੀਡੀਓ ਇੱਕ ਮਿੰਟ ਦੀ ਹੀ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ।