Bathinda News: ਬਠਿੰਡਾ ਤੋਂ ਸਾਹਮਣੇ ਆਈ ਮਾੜੀ ਖ਼ਬਰ, ਨਸ਼ੇ ਚ ਦੁੱਤ ਪੁੱਤ ਨੇ ਪੱਥਰ ਮਾਰ ਕੇ ਕੀਤਾ ਆਪਣੇ ਪਿਉ ਦਾ ਕਤਲ

intoxicated-son-killed-his-father-by-stoning
Bathinda News: ਬੁੱਧਵਾਰ ਦੇਰ ਰਾਤ ਸਥਾਨਕ ਬੇਅੰਤ ਨਗਰ ‘ਚ ਇਕ ਨਸ਼ੇੜੀ ਪੁੱਤ ਨੇ ਆਪਣੇ ਪਿਓ ਦੇ ਸਿਰ ‘ਤੇ ਪੱਥਰ ਮਾਰਕੇ ਉਸਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਨਸ਼ੇ ਦੇ ਕਾਰਨ ਮੁਲਜ਼ਮ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਸ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਰ ਤੋਂ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਪਤਾ ਲੱਗਾ ਹੈ ਕਿ ਪ੍ਰੇਮ ਲਾਲ ਵਾਸੀ ਬੇਅੰਤ ਨਗਰ ਪੱਥਰ ਆਦਿ ਲਾਉਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: Bathinda Road Accident: ਬਠਿੰਡਾ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ

ਉਸਦਾ ਇਕ ਪੁੱਤ ਬਜਰੰਗੀ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੇ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਅਕਸਰ ਦੋਵੇਂ ਪਿਓ-ਪੁੱਤ ਲੜਦੇ ਰਹਿੰਦੇ ਸਨ ਕਿਉਂਕਿ ਪ੍ਰੇਮ ਲਾਲ ਆਪਣੇ ਲੜਕੇ ਨੂੰ ਨਸ਼ਾ ਕਰਨ ਤੋਂ ਰੋਕਣਾ ਸੀ ਅਤੇ ਬੇਟਾ ਇੰਨ੍ਹਾਂ ਦਾ ਵਿਰੋਧ ਕਰਦਾ ਸੀ। ਬੁੱਧਵਾਰ ਰਾਤ ਨੂੰ ਵੀ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ-ਝਗੜਾ ਹੋਇਆ ਸੀ ਅਤੇ ਪਿਤਾ ਥੱਲੇ ਡਿੱਗ ਗਿਆ। ਇਸ ਤੋਂ ਬਾਅਦ ਨਸ਼ੇ ‘ਚ ਧੁੱਤ ਤੈਸ ‘ਚ ਆਏ ਲੜਕੇ ਨੇ ਆਪਣੇ ਪਿਤਾ ਦੇ ਸਿਰ ‘ਤੇ ਇਕ ਵੱਡਾ ਪੱਥਰ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ‘ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਿਵਲ ਲਾਈਨ ਅਤੇ ਮਾਡਲ ਟਾਊਨ ਪੁਲਸ ਚੌਕੀ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਲੜਕਾ ਮਾਨਸਿਕ ਰੋਗੀ ਹੈ ਕਿਸੇ ਗੱਲ ਨੂੰ ਲੈ ਕੇ ਉਹ ਰਾਤ ਨੂੰ ਗੁੱਸੇ ‘ਚ ਆ ਗਿਆ ਅਤੇ ਉਸਦੇ ਕੋਲ ਪਿਆ ਵੱਡਾ ਪੱਥਰ ਸਿਰ ‘ਤੇ ਮਾਰ ਦਿੱਤਾ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Mansa Suicide News: ਮਾਨਸਾ ਦੇ ਇਕ ਪ੍ਰੇਮੀ ਜੋੜੇ ਵੱਲੋਂ ਪੁਲਿਸ ਥਾਣੇ ਅੰਦਰ ਖੁਸਕੁਸੀ ਕਰਨ ਤੇ 3 ਪੁਲਿਸ ਅਧਿਕਾਰੀ ਸਸਪੈਂਡ

ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਸ ਨੇ ਮ੍ਰਿਤਕ ਦੀ ਪਤਨੀ ਕਲਾਵਤੀ ਦੇ ਬਿਆਨਾਂ ‘ਤੇ ਮੁਲਜ਼ਮ ਲੜਕੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ