ਹਰਸਿਮਰਤ ਕੌਰ ਬਾਦਲ ਦੀ ‘ਅੰਗਰੇਜ਼ੀ’ ਦੀ ਵੀਡੀਓ ਹੋਈ ਵਾਇਰਲ, ਤੁਸੀਂ ਵੀ ਦੇਖੋ

Harsimrat Kaur Badal Video Viral

ਬਠਿੰਡਾ : ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਟਪਟੀ ਹਿੰਦੀ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਅੰਗਰੇਜ਼ੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਰਸਿਮਰਤ ਬਾਦਲ ਅੰਗਰੇਜ਼ੀ ਬੋਲਦੇ-ਬੋਲਦੇ ਕੁਝ ਸ਼ਬਦ ਪੰਜਾਬੀ ਦੇ ਕਹਿ ਜਾਂਦੇ ਹਨ। ਇਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਹੋ ਰਹੇ ਹਨ।

ਅੰਗਰੇਜੀ ਚ ਟੋਆ ਸਬਦ ਵੀ ਹੁੰਦਾ ਅੱਜ ਪਤਾ ਲੱਗਾ 😂😂😂😂

ਪੰਜਾਬ ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಭಾನುವಾರ, ಜೂನ್ 2, 2019

ਦਰਅਸਲ, ਬੀਤੀ ਦੇਰ ਰਾਤ ਹਰਸਿਮਰਤ ਬਾਦਲ ਬਠਿੰਡਾ-ਬਾਦਲ ਸੜਕ ‘ਤੇ ਟੋਏ ਹੋਣ ਕਰਕੇ ਜ਼ਖ਼ਮੀ ਹੋਏ ਸਕੂਟਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਪੋਤਰੇ ਤੇ ਪੋਤਰੀਆਂ ਨੂੰ ਸਹਾਇਤਾ ਦੇਣ ਲਈ ਰੁਕੇ ਸਨ। ਬਾਦਲ ਨੇ ਜ਼ਖ਼ਮੀ ਬੱਚਿਆਂ ਦੀ ਮੱਲ੍ਹਮ ਪੱਟੀ ਵੀ ਕੀਤੀ ਤੇ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ ‘ਤੇ ਨਿਰਦੇਸ਼ ਵੀ ਦੇਣ ਲੱਗੇ।

Harsimrat Kaur Badal ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಭಾನುವಾರ, ಜೂನ್ 2, 2019

ਡੀਸੀ ਨਾਲ ਫੋਨ ‘ਤੇ ਗੱਲ ਕਰਦਿਆਂ ਹਰਸਿਮਰਤ ਬਾਦਲ ਪਹਿਲਾਂ ਤਾਂ ਸਮੱਸਿਆ ਤੇ ਟੋਏ ਦੀ ਨਿਸ਼ਾਨਦੇਹੀ ਹਿੰਦੀ ਵਿੱਚ ਦੱਸੀ, ਫਿਰ ਅਚਾਨਕ ਉਹ ਅੰਗਰੇਜ਼ੀ ਬੋਲਣ ਲੱਗੇ। ਅੰਗਰੇਜ਼ੀ ਬੋਲਦੇ-ਬੋਲਦੇ ਹਰਸਿਮਰਤ ਬਾਦਲ ਨੇ ਕਹਿ ਦਿੱਤਾ, “ਦੇਅਰ ਇਜ਼ ਬਿੱਗ ਟੋਆ ਇਨ ਦ ਸੜਕ।”

Source:AbpSanjha