ਬਠਿੰਡਾ ‘ਚ ਕੁੜੀ ਦਾ ਕਤਲ ਕਰਕੇ ਸਿਰ ਕਿਤੋਂ ਤੇ ਧੜ ਕਿਤੋਂ ਸੁੱਟਿਆ

murder in btahinda

ਬਠਿੰਡਾ ਸ਼ਹਿਰ ਦੇ ਸਾਈਂ ਨਗਰ ਵਿੱਚ ਦੇਰ ਰਾਤ ਸਨਸਨੀ ਫੈਲ ਗਈ ਜਦੋਂ ਨੇੜਲੇ ਰਜਬਾਹੇ ਵਿੱਚੋਂ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਿਨਾਂ ਕੱਪੜਿਆਂ ਤੋਂ ਲੜਕੀ ਦਾ ਧੜ ਮਿਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਕੋਈ ਬਾਹਰੋਂ ਲੜਕੀ ਦਾ ਕਤਲ ਕਰਕੇ ਲੈ ਆਇਆ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਧੜ ਅਲੱਗ ਕਰਕੇ ਨਾਲੇ ਵਿੱਚ ਸੁੱਟਿਆ ਗਿਆ ਹੈ। ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪਤਨੀ ਦੀ ਸ਼ਿਕਾਇਤ ‘ਤੇ ਹਵਾਲਾਤ ‘ਚ ਬੰਦ ਪਤੀ, ਥਾਣੇ ‘ਚ ਕੀਤੀ ਖ਼ੁਦਕੁਸ਼ੀ

ਪੁਲਿਸ ਦੀ ਟੀਮ ਜਾਂਚ ਵਿੱਚ ਜੁੱਟ ਗਈ ਹੈ। ਪੁਲਿਸ ਫਿੰਗਰ ਪ੍ਰਿੰਟ ਤੇ ਹੋਰ ਨਿਸ਼ਾਨਾਂ ਰਾਹੀਂ ਸ਼ਨਾਖਤ ਕਰ ਰਹੀ ਹੈ। ਅਜੇ ਤੱਕ ਪੁਲਿਸ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ।

Source:AbpSanjha