Bathinda Fire News: ਬਠਿੰਡਾ ਦੇ ਕਬਾੜ ਸਟੋਰ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਂਨ ਸੜ ਕੇ ਸੁਆਹ

fire-in-junk-store-in-bathinda

Bathinda Fire News: ਸਥਾਨਕ ਸ਼ਹਿਰ ਦੇ ਵਾਰਡ ਨੰ 4 ਵਿੱਚ ਅਚਾਨਕ ਇਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਚਾਹੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਵਾਰਡ ਨੰ 4 ਵਿਚ, ਰਿਹਾਇਸ਼ੀ ਖੇਤਰ ਵਿਚ ਬਣੇ ਕਬਾੜ ਖਾਨੇ ਵਿਚ ਦੁਪਹਿਰ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਇਸ ਗੱਲ ਦੀ ਜਾਣਕਾਰੀ ਮਿਲਣ ‘ਤੇ ਮੁਹੱਲਾ ਨਿਵਾਸੀਆਂ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Bathinda Death News: ਰੇਲ ਗੱਡੀ ਦੇ ਥੱਲੇ ਆ ਜਾਣ ਤੇ ਇਕ ਨੌਜਵਾਨ ਦੀ ਮੌਤ

ਅੱਗ ਲੱਗਣ ਦੇ ਦੋ ਘੰਟੇ ਬਾਅਦ ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੀ ਰਮਨ ਮੰਡੀ ਦੀਆਂ 2 ਫਾਇਰ ਬ੍ਰਿਗੇਡਾਂ ਪਹੁੰਚ ਗਈ, ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਗਿਆ। ਕਬਾੜ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ ਤੇ ਗਿਆ ਸੀ। ਪਿੱਛੇ ਤੋਂ ਕਬਾੜੇ ਵਿਚ ਪਏ ਗੱਤੇ ਨੂੰ ਅੱਗ ਲੱਗ ਗਈ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋਇਆ। ਨਵਪ੍ਰੀਤ ਸਿੰਘ ਥਾਣਾ ਇੰਚਾਰਜ ਤਲਵੰਡੀ ਸਾਬੋ ਅਤੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ ਵੀ ਮੌਕੇ ‘ਤੇ ਪਹੁੰਚੇ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ