Bathinda Rape News: ਬਠਿੰਡਾ ਵਿੱਚ ਕਿਰਾਏ ਤੇ ਰਹਿੰਦੀ ਔਰਤ ਦੇ ਨਾਲ ਮਕਾਨ ਮਾਲਕ ਨੇ ਕੀਤਾ ਜ਼ਬਰ ਜਨਾਹ

female-raped-by-tenant-in-bathinda

Bathinda Rape News: ਇਲਾਕੇ ‘ਚ ਇਕ ਵਿਅਕਤੀ ਵਿਰੁੱਧ ਕਿਰਾਏਦਾਰ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਜਿਸਦੀ ਸੱਚਾਈ ਖਾਤਰ ਪੁਲਸ ਨੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਜਸਵੀਰ ਸਿੰਘ ਉਰਫ ਜੱਸੀ ਦੇ ਘਰ ਕਿਰਾਏ ‘ਤੇ ਰਹਿੰਦੀ ਸੀ।

ਇਹ ਵੀ ਪੜ੍ਹੋ: Corona in Bathinda: ਬਠਿੰਡਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 8 ਸਾਲਾਂ ਦੀ ਬੱਚੀ ਸਣੇ 3 CoronaPositive

ਉਸਦਾ ਪਤੀ ਸ਼ਹਿਰ ਤੋਂ ਬਾਹਰ ਕੰਮ ਕਰਦਾ ਹੈ ਤੇ ਕਈ-ਕਈ ਦਿਨਾਂ ਬਾਅਦ ਵਾਪਸ ਆਉਂਦਾ ਹੈ। ਇਸੇ ਦੌਰਾਨ ਇਕ ਦਿਨ ਜਸਵੀਰ ਸਿੰਘ ਨੇ ਉਸਨੂੰ ਆਪਣੇ ਘਰ ਕਿਸੇ ਕੰਮ ਦੇ ਬਹਾਨੇ ਨਾਲ ਬੁਲਾਇਆ, ਜਦੋਂ ਉਹ ਉਕਤ ਦੇ ਘਰ ਕੰਮ ਕਰ ਰਹੀ ਸੀ ਤਾਂ ਉਸਨੇ ਕਮਰੇ ਦੀ ਕੁੰਡੀ ਲਗਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਰੌਲਾ ਪਾਉਣ ‘ਤੇ ਚੋਰੀ ਦਾ ਕੇਸ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ। ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ, ਜਿਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ