Corona in Bathinda: ਬਠਿੰਡਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 8 ਸਾਲਾਂ ਦੀ ਬੱਚੀ ਸਣੇ 3 CoronaPositive

corona -outbreak-in-bathinda-new-corona-case

Corona in Bathinda: Coronavirus ਦੀ ਜਿਥੇ ਪੂਰੀ ਦੁਨੀਆ ‘ਚ ਦਹਿਸ਼ਤ ਬਣੀ ਹੋਈ ਹੈ, ਉਥੇ ਹੀ ਇਸ ਦਾ ਪ੍ਰਭਾਵ ਹੁਣ ਪੰਜਾਬ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪੰਜਾਬ ‘ਚ ਵੀ ਹਰ ਰੋਜ਼ ਕਾਫੀ ਗਿਣਤੀ ‘ਚ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਬਠਿੰਡਾ ‘ਚ ਸਾਹਮਣੇ ਆਇਆ ਜਿਥੇ 8 ਸਾਲਾ ਬੱਚੀ ਸਮੇਤ 3 ਨਵੇਂ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 230 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

one-more-positive-case-in-fazilka

ਜਾਣਕਾਰੀ ਮੁਤਾਬਕ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਤੋਂ ਆਏ ਸ਼ਰਧਾਲੂ ਪਰਿਵਾਰ, ਜੈਸਲਮੇਰ (ਰਾਜਸਥਾਨ) ਤੋਂ ਆਏ ਮਜ਼ਦੂਰ ਪਰਿਵਾਰ ਅਤੇ ਕੋਟਾ (ਰਾਜਸਥਾਨ) ਤੋਂ ਲਿਆਂਦੇ ਗਏ ਵਿਦਿਆਰਥੀਆਂ ‘ਚੋਂ ਹੁਣ ਤੱਕ 1350 ਰਿਪੋਰਟਾਂ ਭੇਜੀਆਂ ਗਈਆਂ ਸਨ। ਜਿਨ੍ਹਾਂ ‘ਚੋਂ 1174 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 137 ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਇਸ ਤੋਂ ਪਹਿਲਾਂ 36 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜੋ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂ ਤੇ ਹੋਰ ਲੋਕ ਹਨ। ਅੱਜ ਪਹਿਲੀ ਪਾਜ਼ੇਟਿਵ ਰਿਪੋਰਟ ਇਕ 8 ਸਾਲਾ ਬੱਚੀ ਦੀ ਆਈ, ਜੋ ਜ਼ਿਲੇ ਦੇ ਇਕ ਪਿੰਡ ਨਾਲ ਸੰਬੰਧਤ ਹੈ। ਇਸ ਬੱਚੀ ਦੇ ਪਰਿਵਾਰ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਚੁੱਕੀ ਹੈ, ਜੋ ਜੈਸਲਮੇਰ ਵਿਖੇ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ ਤੇ ਉਥੋਂ ਵਾਪਸ ਲਿਆਂਦਾ ਗਿਆ ਸੀ। ਇਹ ਪਰਿਵਾਰ ਤਲਵੰਡੀ ਸਾਬੋ ਵਿਖੇ ਪਹਿਲਾਂ ਹੀ ਏਕਾਂਤਵਾਸ ਵਿਚ ਰੱਖਿਆ ਹੋਇਆ ਸੀ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ